ਨਵੀਂ ਦਿੱਲੀ— ਸ਼੍ਰੀਲੰਕਾ ਦੇ ਸੇਂਟ ਜੋਫੇਲ ਕਾਲਜ ਲਈ ਅੱਜ ਦਾ ਦਿਨ ਕਾਫੀ ਖਾਸ ਰਿਹਾ ਜਦੋਂ ਭਾਰਤ ਦੇ ਖਿਲਾਫ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ 'ਚ ਉਸ ਦੇ ਚਾਰ ਖਿਡਾਰੀਆਂ ਨੂੰ ਇਕ ਸਾਥ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ।
ਅੱਜ ਸ਼੍ਰੀਲੰਕਾ ਵਲੋਂ ਮੈਦਾਨ 'ਤੇ ਉਤਰੇ ਸਾਬਕਾ ਕਪਤਾਨ ਅਤੇ ਅਨੁਭਵੀ ਏਲੇਜੋ ਮੈਥਿਊਜ, ਸਲਾਮੀ ਬੱਲੇਬਾਜ਼ਾਂ ਦਿਮੁਥ ਕਰੂਣਾਰਤਨੇ ਅਤੇ ਸਦੀਰਾ ਸਮਰਵਿਕਰਮ ਤੋਂ ਇਲਾਵਾ ਬੱਲੇਬਾਜ਼ ਰੋਸ਼ਨ ਸਿਲਵਾ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ। ਇਹ ਪਹਿਲਾਂ ਮੌਕਾ ਹੈ ਜਦਕਿ ਸ਼੍ਰੀਲੰਕਾ ਵਲੋ2 ਇਕ ਹੀ ਕਾਲਜ ਦੇ ਚਾਪ ਖਿਡਾਰੀ ਖੇਡ ਰਹੇ ਹਨ।
ਰੋਸ਼ਨ ਸਿਲਵਾ ਆਪਣੇ ਕਰੀਅਰ ਦਾ ਪਹਿਲਾਂ ਕੌਮਾਂਤਰੀ ਮੈਚ ਖੇਡ ਰਿਹਾ ਹੈ ਅਤੇ ਅੱਜ ਬੱਲੇਬਾਜ਼ ਕੋਚ ਤਿਲਨ ਸਮਰਵੀਰਾ ਨੇ ਉਨ੍ਹਾਂ ਨੂੰ ਟੈਸਟ ਕੈਪ ਸੌਂਪੀ. ਮੈਥਿਊਜ, ਕਰਣਾਰਤਨੇ ਅਤੇ ਸਮਰਵਿਕਰਮ ਹੁਣ ਤੱਕ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੇ ਹਨ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਦਿੱਲੀ 'ਚ ਇਹ ਚੌਰੜੀ ਕੀ ਰੰਗ ਲਗਾਉਂਦੀ ਹੈ।
ਵਿਰਾਟ ਅਤੇ ਸਮਿਥ ਨੇ ਇਕ ਹੀ ਦਿਨ ਹਾਸਲ ਕੀਤੀ ਇਹ ਖਾਸ ਉਪਲੱਬਧੀ
NEXT STORY