ਨਵੀਂ ਦਿੱਲੀ— ਇਕ ਪਾਸੇ ਦਿੱਲੀ, ਤਾਂ ਦੂਜੇ ਪਾਸੇ ਐਡੀਲੇਡ। ਦੋ ਕਪਤਾਨਾਂ ਦੇ ਇਕ ਹੀ ਅੰਕੜੇ ਨੂੰ ਕੀਤਾ ਹਾਸਲ। ਸ਼੍ਰੀਲੰਕਾ ਖਿਲਾਫ ਕੋਟਲਾ 'ਚ ਸ਼ੁਰੂ ਹੋਏ ਟੈਸਟ ਮੈਚ ਦੇ ਪਹਿਲੇ ਦਿਨ (2 ਨਵੰਬਰ) ਵਿਰਾਟ ਕੋਹਲੀ ਨੇ ਕਈ ਉਪਲੱਬਧੀਆਂ ਹਾਸਲ ਕੀਤੀਆਂ। ਜਿਸ 'ਚ ਕਪਤਾਨ ਦੇ ਤੌਰ 'ਤੇ 3000 ਦੌੜਾਂ ਪੂਰੀਆਂ ਕਰਨੀਆਂ ਵੀ ਸ਼ਾਮਲ ਹੈ। ਜਿਸ ਨੂੰ ਉਸ ਨੇ 50ਵੀਂ ਪਾਰੀ 'ਚ ਹਾਸਲ ਕੀਤਾਂ।
ਕੋਹਲੀ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 123 ਦੌੜਾਂ ਬਣਾਉਣ ਹੀ ਕਪਤਾਨ ਦੇ ਤੌਰ 'ਤੇ ਤਿੰਨ ਹਜ਼ਾਰ ਦੇ ਅੰਕੜੇ ਨੂੰ ਹਾਸਲ ਕੀਤਾ। ਇਸ ਸੰਯੋਗ ਹੀ ਮੰਨਿਆ ਜਾਵੇਗਾ ਕਿ ਆਸਟਰੇਲੀਆ ਦੇ ਕਪਤਾਨ ਨੇ ਵੀ ਇਸ ਦਿਨ ਐਡੀਲੇਡ 'ਚ ਸ਼ੁਰੂ ਹੋਏ ਦੂਜੇ ਦੂਜੇ ਟੈਸਟ 'ਚ 40 ਦੌੜਾਂ ਦੀ ਪਾਰੀ 'ਚ ਕਪਤਾਨ ਦੇ ਤੌਰ 'ਤੇ 3000 ਦੌੜਾਂ ਪੂਰੀਆਂ ਕੀਤੀਆਂ। ਸਮਿਥ ਦੀ ਇਹ 49ਵੀਂ ਕਪਤਾਨੀ ਪਾਰੀ ਰਹੀ।
ਇਹ ਹਨ ਟੈਸਟ ਕ੍ਰਿਕਟ 'ਚ ਸਭ ਤੋਂ ਘੱਟ ਪਾਰੀਆਂ 'ਚ 3000 ਦੌੜਾਂ ਪੂਰੀਆਂ ਕਰਨ ਵਾਲੇ ਕਪਤਾਨ
37 ਪਾਰੀਆਂ — ਡਾਨ ਬ੍ਰੈਡਮੈਨ
48 ਪਾਰੀਆਂ— ਮਹੇਲਾ ਜੈਵਰਧਨੇ
49 ਪਾਰੀਆਂ— ਗ੍ਰਾਹਮ ਗੂਚ
49 ਪਾਰੀਆਂ— ਵਿਰਾਟ ਕੋਹਲੀ
ਵਿਰਾਟ ਟੈਸਟ ਕ੍ਰਿਕਟ 'ਚ 3000 ਦੌੜਾਂ ਦੇ ਕਲੱਬ 'ਚ ਸ਼ਾਮਲ ਹੋਣ ਵਾਲੇ ਤੀਜੇ ਭਾਰਤੀ ਕਪਤਾਨ ਹਨ। ਉਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ 3454 ਅਤੇ ਸੁਨੀਲ ਗਾਵਸਕਰ ਨੇ 3459 ਦੌੜਾਂ ਬਣਾਈਆਂ ਸਨ।
ਆਪਣਾ ਸੈਂਕੜਾ ਪੂਰਾ ਕਰਦੇ ਹੀ ਨੱਚਣ ਲੱਗੇ ਮੁਰਲੀ ਵਿਜੇ, ਦੇਖੋ ਵੀਡੀਓ
NEXT STORY