ਪੈਰਿਸ— ਪੰਜਵਾਂ ਦਰਜਾ ਪ੍ਰਾਪਤ ਯੂਨਾਨ ਦੇ ਸਤੇਫ਼ਾਨੋਸ ਸਿਤਸਿਪਾਸ ਨੇ ਛੇਵਾਂ ਦਰਜਾ ਪ੍ਰਾਪਤ ਜਰਮਨੀ ਦੇ ਆਂਦਰੇ ਜਵੇਰੇਵ ਦੀ ਸਖ਼ਤ ਚੁਣੌਤੀ ’ਤੇ ਸ਼ੁੱਕਰਵਾਰ ਨੂੰ ਪੰਜ ਸੈੱਟਾਂ ’ਚ 6-3, 6-3, 4-6, 4-6, 6-3 ਨਾਲ ਕਾਬੂ ਕਰਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਖ਼ਿਤਾਬੀ ਮੁਕਾਬਲੇ ’ਚ ਪ੍ਰਵੇਸ਼ ਕੀਤਾ। ਫ਼੍ਰੈਂਚ ਓਪਨ ਦੇ ਪਹਿਲੇ ਸੈਮੀਫ਼ਾਈਨਲ ’ਚ ਸਿਤਸਿਪਾਸ ਨੇ ਜਵੇਰੇਵ ਨੂੰ ਤਿੰਨ ਘੰਟੇ 37 ਮਿੰਟ ਤਕ ਚਲੇ ਸਖ਼ਤ ਸੰਘਰਸ਼ ’ਚ ਹਰਾਇਆ ਤੇ ਇਸ ਸਾਲ ਆਪਣਾ ਰਿਕਾਰਡ 39-8 ਪਹੁੰਚਾ ਦਿੱਤਾ। ਸਿਤਸਿਪਾਸ ਦਾ ਫ਼ਾਈਨਲ ’ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ 13 ਵਾਰ ਦੇ ਚੈਂਪੀਅਨ ਸਪੇਨ ਦੇ ਰਾਫ਼ੇਲ ਨਡਾਲ ਵਿਚਾਲੇ ਦੂਜੇ ਸੈਮੀਫ਼ਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ।
ਚੀਨ ’ਚ ‘ਗੈਰ-ਪੇਸ਼ੇਵਰ’ ਅਲਟ੍ਰਾਮੈਰਾਥਨ ’ਚ 21 ਦੌੜਾਕਾਂ ਦੇ ਮੌਤ ਮਾਮਲੇ ’ਚ 27 ਨੂੰ ਮਿਲੀ ਸਜ਼ਾ
NEXT STORY