ਨਵੀਂ ਦਿੱਲੀ— ਪਿਛਲੇ ਸਾਲ ਗੇਂਦ ਨਾਲ ਛੇੜਛਾੜ ਦੇ ਚਲਦੇ 12-12 ਮਹੀਨਿਆਂ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਦੇ ਖਿਡਾਰੀ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਲੱਗੀ ਪਾਬੰਦੀ ਅਗਲੇ ਮਹੀਨੇ ਖ਼ਤਮ ਹੋ ਰਹੀ ਹੈ। ਆਪਣੀ ਪਾਬੰਦੀ ਦੇ ਆਖ਼ਰੀ ਸਮੇਂ ਦੋਵੇਂ ਹੀ ਬੱਲੇਬਾਜ਼ ਬੰਗਲਾਦੇਸ਼ ਪ੍ਰੀਮੀਅਰ ਲੀਗ ਭਾਵ ਬੀ.ਪੀ.ਐੱਲ. 'ਚ ਖੇਡ ਕੇ ਸੱਟ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਮੰਨਿਆ ਜਾ ਰਿਹਾ ਸੀ ਕਿ ਇਸੇ ਸਾਲ ਇੰਗਲੈਂਡ 'ਚ ਹੋਣ ਵਾਲੇ ਵਰਲਡ ਕੱਪ 'ਚ ਇਨ੍ਹਾਂ ਦੋਹਾਂ ਖਿਡਾਰੀਆਂ ਦੀ ਵਾਪਸੀ ਹੋ ਜਾਵੇਗੀ ਪਰ ਹੁਣ ਖਬਰ ਹੈ ਕਿ ਸਮਿਥ ਦੇ ਲਈ ਵਰਲਡ ਕੱਪ ਖੇਡਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਖਬਰਾਂ ਮੁਤਾਬਕ ਕੂਹਣੀ ਦੀ ਸੱਟ ਦੇ ਚਲਦੇ ਹੋਈ ਸਰਜਰੀ ਦੇ ਬਾਅਦ ਸਮਿਥ ਦੇ ਵਰਲਡ ਕੱਪ ਤਕ ਪੂਰੀ ਤਰ੍ਹਾਂ ਠੀਕ ਹੋਣ ਦੀ ਗੁੰਜਾਇਸ਼ ਬੇਹੱਦ ਘੱਟ ਹੈ। ਇਨ੍ਹਾਂ ਦੋਹਾਂ ਦੀ ਵਾਪਸੀ ਲਈ ਪਹਿਲਾਂ ਸਲੈਕਟਰਸ ਦੇ ਦਿਮਾਗ਼ 'ਚ ਪਾਕਿਸਤਾਨ ਦੇ ਖ਼ਿਲਾਫ ਹੋਣ ਵਾਲੀ ਵਨ ਡੇ ਸੀਰੀਜ਼ ਸੀ ਪਰ ਹੁਣ ਉਨ੍ਹਾਂ ਦੀਆਂ ਸੱਟਾਂ ਦੇ ਚਲਦੇ ਇਸ ਸੀਰੀਜ਼ 'ਚ ਇਹ ਦੋਵੇਂ ਬੱਲੇਬਾਜ਼ ਨਹੀਂ ਖੇਡ ਸਕਣਗੇ। ਹੁਣ ਸਲੈਕਟਰਸ ਨੂੰ ਲਗ ਰਿਹਾ ਹੈ ਕਿ ਵਰਲਡ ਕੱਪ ਤੋਂ ਪਹਿਲਾਂ ਆਈ.ਪੀ.ਐੱਲ. 'ਚ ਡੇਵਿਡ ਵਾਰਨਰ ਤਾਂ ਆਪਣੀ ਲੈਅ ਨੂੰ ਵਾਪਸ ਪ੍ਰਾਪਤ ਕਰ ਲੈਣਗੇ ਪਰ ਸਮਿਥ ਦੀ ਵਾਪਸੀ ਤਾਂ ਹੁਣ ਏਸ਼ੇਜ਼ ਸੀਰੀਜ਼ ਦੇ ਦੌਰਾਨ ਹੀ ਹੁੰਦੀ ਦਿਸ ਰਹੀ ਹੈ। ਕੰਗਾਰੂ ਟੀਮ ਦੇ ਕੋਚ ਜਸਟਿਨ ਲੈਂਗਰ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਦੀ ਰਿਕਵਰੀ 'ਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਰੋਹਿਤ ਦੀ ਕਪਤਾਨੀ 'ਚ ਭਾਰਤੀ ਟੀਮ ਦੇ ਨਾਂ ਦਰਜ ਹੋਇਆ ਇਹ ਸ਼ਰਮਨਾਕ ਰਿਕਾਰਡ
NEXT STORY