ਦੁਬਈ- ਆਈ. ਪੀ. ਐੱਲ. ਦੇ ਮੈਚ ਵਿਚ ਵਾਧੂ ਦੌੜ ਲੈਣ ਨੂੰ ਲੈ ਕੇ ਮੈਦਾਨ 'ਤੇ ਵਿਵਾਦ ਤੋਂ ਬਾਅਦ ਭੜਕੇ ਆਰ. ਅਸ਼ਵਿਨ ਨੇ ਵੀਰਵਾਰ ਨੂੰ ਇਯੋਨ ਮੋਰਗਨ ਤੇ ਟਿਮ ਸਾਊਦੀ ਨੂੰ 'ਇਤਰਾਜ਼ਯੋਗ ਸ਼ਬਦਾਂ' ਦਾ ਇਸਤੇਮਾਲ ਨਾ ਕਰਨ ਤੇ ਉਸ ਨੂੰ ਨੇਤਿਕਤਾ ਦਾ ਪਾਠ ਪੜਾਉਣ ਤੋਂ ਬਾਜ਼ ਆਉਣ ਲਈ ਕਿਹਾ ਹੈ। ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੰਗਲਵਾਰ ਨੂੰ ਆਈ. ਪੀ. ਐੱਲ. ਮੈਚ ਦੌਰਾਨ ਡੀਪ ਤੋਂ ਰਾਹੁਲ ਤ੍ਰਿਪਾਠੀ ਦੀ ਥ੍ਰੋਅ 'ਤੇ ਗੇਂਦ ਦੂਜੇ ਬੱਲੇਬਾਜ਼ ਰਿਸ਼ਭ ਪੰਤ ਨਾਲ ਟਕਰਾਅ ਕੇ ਨਿਕਲ ਗਈ, ਜਿਸ 'ਤੇ ਅਸ਼ਵਿਨ ਨੇ ਵਾਧੂ ਦੌੜ ਲੈਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਮੋਰਗਨ ਤੇ ਅਸ਼ਵਿਨ ਦੀ ਬਹਿਸ ਵੀ ਹੋ ਗਈ ਸੀ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ
ਮੋਰਗਨ ਨੇ ਅਸ਼ਵਿਨ 'ਤੇ ਖੇਡ ਭਾਵਨਾ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਸੀ ਜਦਕਿ ਐੱਮ. ਸੀ. ਸੀ. ਦੇ ਨਿਯਮਾਂ ਦੇ ਤਹਿਤ ਬੱਲੇਬਾਜ਼ ਦੇ ਸਰੀਰ ਨਾਲ ਲੱਗ ਕੇ ਗੇਂਦ ਜਾਣ ਤੋਂ ਬਾਅਦ ਦੌੜ ਲੈਣਾ ਜਾਇਜ਼ ਨਹੀਂ ਹੈ। ਵਿਸ਼ਵ ਕੱਪ 2019 ਫਾਈਨਲ ਵਿਚ ਵੀ ਬੇਨ ਸਟੋਕਸ ਦੇ ਬੱਲੇ ਨਾਲ ਟਕਰਾਅ ਕੇ ਗੇਂਦ ਗਈ ਸੀ ਤਾਂ ਇੰਗਲੈਂਡ ਨੂੰ 4 ਦੌੜਾਂ ਮਿਲੀਆਂ ਸਨ, ਜਿਸ ਨੂੰ ਅੰਪਾਇਰਾਂ ਨੇ ਓਵਰ ਥ੍ਰੋਅ ਕਰਾਰ ਦਿੱਤਾ ਸੀ ਤੇ ਇੰਗਲੈਂਡ ਨੇ ਮੈਚ ਜਿੱਤਿਆ ਸੀ। ਇਸ ਤੋਂ ਬਾਅਦ ਅਸ਼ਵਿਨ ਦੇ ਆਊਟ ਹੋਣ 'ਤੇ ਤੇਜ਼ ਗੇਂਦਬਾਜ਼ ਸਾਊਦੀ ਨੇ ਕਿਹਾ ਕਿ ਬੇਇਮਾਨੀ ਕਰਨ 'ਤੇ ਇਹ ਹੀ ਹੁੰਦਾ ਹੈ।
ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
ਅਸ਼ਵਿਨ ਨੇ ਸਿਲਸਿਲੇਵਾਰ ਟਵੀਟ ਕਰਕੇ ਸਾਫ ਤੌਰ 'ਤੇ ਕਿਹਾ ਕਿ ਜੇਕਰ ਦੁਬਾਰਾ ਗੇਂਦ ਬੱਲੇਬਾਜ਼ ਨਾਲ ਟਕਰਾਅ ਜਾਵੇਗੀ ਤਾਂ ਉਹ ਫਿਰ ਦੌੜ ਲਵੇਗਾ। ਉਸ ਨੇ ਕਿਹਾ ਕਿ ਮੈਂ ਫੀਲਡਰ ਦੀ ਥ੍ਰੋਅ ਦੇਖੀ ਹੈ ਤੇ ਦੌੜ ਲੈਣ ਲਈ ਭੱਜਣਾ ਚਾਹਿਆ। ਉਸ ਸਮੇਂ ਮੈਂ ਨਹੀਂ ਦੇਖਿਆ ਸੀ ਕਿ ਗੇਂਦ ਰਿਸ਼ਭ ਪੰਤ ਲੱਗੀ ਹੈ। ਜੇਕਰ ਦੇਖਿਆ ਹੁੰਦਾ ਤਾਂ ਵੀ ਭੱਜਦਾ ਕਿਉਂਕਿ ਨਿਯਮਾਂ ਵਿਚ ਇਹ ਜਾਇਜ਼ ਹੈ। ਮੋਰਗਨ ਦੇ ਅਨੁਸਾਰ ਮੈਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਪਰ ਇਹ ਗਲਤ ਹੈ। ਮੈਂ ਲੜਾਈ ਨਹੀਂ ਕੀਤੀ ਸਗੋਂ ਆਪਣਾ ਬਚਾਅ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਡੂ ਪਲੇਸਿਸ ਨੇ ਛੱਡਿਆ ਰਾਹੁਲ ਨੂੰ ਪਿੱਛੇ, ਟਾਪ ਸਕੋਰਰ ਲਿਸਟ 'ਚ ਪਹੁੰਚੇ ਇਸ ਸਥਾਨ 'ਤੇ
NEXT STORY