ਨਵੀਂ ਦਿੱਲੀ— ਹਾਕੀ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਹਾਕੀ ਦੇ ਕਈ ਕੌਮੀ ਅਤੇ ਕੌਮਾਂਤਰੀ ਮੈਚ ਕਰਾਏ ਜਾਂਦੇ ਹਨ। ਇਸੇ ਲੜੀ 'ਚ ਭਾਰਤੀ ਜੂਨੀਅਰ ਮੈਂਸ ਹਾਕੀ ਟੀਮ ਸੁਲਤਾਨ ਜੋਹੋਰ ਕੱਪ ਦੇ ਉਦਘਾਟਨ ਮੈਚ 'ਚ ਸ਼ਨੀਵਾਰ ਨੂੰ ਮਲੇਸ਼ੀਆ ਨਾਲ ਖੇਡੇਗੀ ਤਾਂ ਉਸ ਦਾ ਇਰਾਦਾ ਜਿੱਤ ਦੇ ਨਾਲ ਆਗਾਜ਼ ਕਰਨ ਦਾ ਹੋਵੇਗਾ।
ਮਨਦੀਪ ਮੋਰ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਕੋਚ ਜੂਡ ਫੇਲਿਕਸ ਨੇ ਕਿਹਾ, ''ਕਿਸੇ ਵੀ ਟੂਰਨਾਮੈਂਟ 'ਚ ਜਿੱਤ ਦੇ ਨਾਲ ਸ਼ੁਰੂਆਤ ਕਰਨਾ ਬਹੁਤ ਅਹਿਮ ਹੁੰਦਾ ਹੈ ਕਿਉਂਕਿ ਇਸ ਨਾਲ ਖਿਡਾਰੀਆਂ ਦਾ ਮਨੋਬਲ ਵਧਦਾ ਹੈ। ਕਈ ਖਿਡਾਰੀ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡ ਰਹੇ ਹਨ ਲਿਹਾਜ਼ਾ ਨਰਵਸ ਹੋਣਗੇ।'' ਪਿਛਲੀ ਵਾਰ ਭਾਰਤ ਨੇ ਕਰੀਬੀ ਰਾਊਂਡ ਰਾਬਿਨ ਮੁਕਾਬਲੇ 'ਚ ਮਲੇਸ਼ੀਆ ਨੂੰ 2-1 ਨਾਲ ਹਰਾਇਆ ਸੀ। ਕਾਂਸੀ ਤਮਗੇ ਦੇ ਕਲਾਸੀਫਿਕੇਸ਼ਨ ਮੈਚ 'ਚ ਭਾਰਤ ਨੇ ਮੇਜ਼ਬਾਨ ਨੂੰ 4-0 ਨਾਲ ਹਰਾਇਆ ਸੀ।
ਪ੍ਰਿਥਵੀ ਨੇ ਲਗਾਇਆ ਸੈਂਕੜਾਂ , ਭਾਰਤ ਦੀ ਖੇਡ ਦੇਖ ਲੱਟੂ ਹੋਏ ਪਾਕਿਸਤਾਨੀ ਫੈਨਜ਼
NEXT STORY