ਮੁੰਬਈ : ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਭਾਰਤੀ ਫੁੱਟਬਾਲ ਕਾਪਤਾਨ ਸੁਨੀਲ ਛੇਤਰੀ ਨੂੰ ਪੁਰਸ਼ ਵਰਗ 'ਚ ਅਤੇ ਕਮਲਾ ਦੇਵੀ ਨੂੰ ਮਹਿਲਾ ਵਰਗ 2017 ਦੇ ਲਈ ਸਾਲ ਦਾ ਸਰਵਸ਼੍ਰੇਸ਼ਠ ਖਿਡਾਰੀ ਚੁਣਿਆ ਹੈ। ਏ. ਆਈ. ਐੱਫ. ਐੱਫ. ਨੇ ਐਤਵਾਰ ਨੂੰ ਇਥੇ ਆਪਣੀ ਕਾਰਜਕਾਰੀ ਕਮੇਟੀ ਦੇ ਬੈਠਕ 'ਚ ਸਾਲ 2017 ਦੇ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਦੇਸ਼ ਦੇ ਸਰਵਸ਼੍ਰੇਸ਼ਠ ਸਟ੍ਰਾਈਕਰ ਅਤੇ ਕਪਤਾਨ ਛੇਤਰੀ ਨੂੰ 'ਪਲੇਅਰ ਆਫ ਦਾ ਇਅਰ' ਐਵਾਰਡ ਲਈ ਚੁਣਿਆ ਹੈ। ਛੇਤਰੀ ਹਾਲ ਹੀ 'ਚ ਸਾਬਕਾ ਕਪਤਾਨ ਬਾਈਚੁੰਗ ਭੂਟਿਆ ਦੇ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ ਸਨ। ਕਮਲਾ ਦੇਵੀ ਨੂੰ ਵੀ ਮਹਿਲਾ ਵਰਗ 'ਚ 'ਪਲੇਅਰ ਆਫ ਦਾ ਇਅਰ' ਚੁਣਿਆ ਗਿਆ ਹੈ। ਹਾਲ ਹੀ 'ਚ ਚਾਰ ਦੇਸ਼ਾਂ ਦੇ ਇੰਟਰਨੈਸ਼ਨਲ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਅਨਿਰੁੱਧ ਥਾਪਾ ਨੂੰ 'ਏਮਰਜਿੰਗ ਪਲੇਅਰ ਆਫ ਦਾ ਇਅਰ' ਚੁਣਿਆ ਗਿਆ ਹੈ। ਭਾਰਤ ਨੇ ਇਸ ਟੂਰਨਾਮੈਂਟ 'ਚ ਖਿਤਾਬੀ ਜਿੱਤ ਦਰਜ ਕੀਤੀ ਸੀ। ਮਹਿਲਾ ਵਰਗ 'ਚ ਈ ਪੰਥੋਈ ਨੂੰ 2017 ਦੇ ਲਈ 'ਏਮਰਜਿੰਗ ਪਲੇਅਰ ਆਫ ਦਾ ਇਅਰ' ਚੁਣਿਆ ਗਿਆ ਹੈ।
ਬ੍ਰਿਟਿਸ਼ ਓਪਨ ਜਿੱਤ ਫਰਾਂਸਿਸਕੋ ਨੇ ਇਟਲੀ ਦਾ ਨਾਂ ਕੀਤਾ ਰੋਸ਼ਨ
NEXT STORY