ਹੈਦਰਾਬਾਦ— ਆਸਟ੍ਰੇਲੀਆ ਦੇ ਹਮਲਾਵਰ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਉਮੀਦ ਜਤਾਈ ਹੈ ਕਿ ਉਹ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਸਨਰਾਈਜ਼ਰਸ ਹੈਦਰਾਬਾਦ ਲਈ ਚੰਗਾ ਪ੍ਰਦਰਸ਼ਨ ਕਰ ਸਕਣਗੇ। ਹੈੱਡ ਸਨਰਾਈਜ਼ਰਜ਼ ਟੀਮ ਦੇ ਅਭਿਆਸ ਕੈਂਪ 'ਚ ਸ਼ਾਮਲ ਹੋ ਗਏ ਹਨ। ਆਸਟ੍ਰੇਲੀਆ ਦੀ ਵਨਡੇ ਵਿਸ਼ਵ ਕੱਪ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਹ 30 ਸਾਲਾ ਬੱਲੇਬਾਜ਼ 6 ਸਾਲ ਬਾਅਦ ਆਈ.ਪੀ.ਐੱਲ. 'ਚ ਖੇਡੇਗਾ।
ਐਤਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ 'ਐਕਸ' 'ਤੇ ਪੋਸਟ ਕੀਤੇ ਗਏ ਵੀਡੀਓ 'ਚ ਹੈੱਡ ਨੇ ਕਿਹਾ, 'ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਵਾਪਸ ਆ ਕੇ ਚੰਗਾ ਲੱਗਦਾ ਹੈ। ਉਮੀਦ ਹੈ ਕਿ ਇਹ ਸੈਸ਼ਨ ਮੇਰੇ ਲਈ ਚੰਗਾ ਰਹੇਗਾ। ਟੀਮ ਚੰਗੀ ਲੱਗ ਰਹੀ ਹੈ। ਉਮੀਦ ਹੈ ਕਿ ਮੈਂ ਟੀਮ ਲਈ ਯੋਗਦਾਨ ਪਾਵਾਂਗਾ। ਮੈਂ ਭਰੇ ਸਟੇਡੀਅਮ ਵਿੱਚ ਖੇਡਣ ਲਈ ਉਤਸ਼ਾਹਿਤ ਹਾਂ।
ਇਸ ਵਾਰ ਸਨਰਾਈਜ਼ਰਜ਼ ਦੀ ਕਮਾਨ ਆਸਟਰੇਲੀਆਈ ਕਪਤਾਨ ਪੈਟ ਕਮਿੰਸ ਸੰਭਾਲ ਰਹੇ ਹਨ। ਸਨਰਾਈਜ਼ਰਜ਼ ਨੇ 2016 ਵਿੱਚ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਅਗਵਾਈ ਵਿੱਚ ਖ਼ਿਤਾਬ ਜਿੱਤਿਆ ਸੀ।
IPL 2024 ਤੋਂ ਪਹਿਲਾਂ KKR 'ਚ ਸ਼ਾਮਲ ਹੋਏ ਸ਼੍ਰੇਅਸ ਅਈਅਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
NEXT STORY