ਲੰਡਨ— ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਕਾਊਂਟੀ ਕ੍ਰਿਕਟ ਟੀਮ ਸਰੇ ਦੇ 6 ਖਿਡਾਰੀਆਂ ਨੂੰ ਚੌਕਸੀ ਦੇ ਤੌਰ 'ਤੇ ਵੱਖ-ਵੱਖ ਰੱਖਿਆ ਗਿਆ ਹੈ। ਸਰੇ ਕ੍ਰਿਕਟ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਸਰੇ ਕ੍ਰਿਕਟ ਨੇ ਹਾਲਾਂਕਿ ਇਨ੍ਹਾਂ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ। ਸਰੇ ਨੇ ਬਿਆਨ ਜਾਰੀ ਕਰਕੇ ਕਿਹਾ, ''ਇਨ੍ਹਾਂ ਸਾਰੇ 6 ਖਿਡਾਰੀਆਂ ਵਿਚ ਅਜੇ ਕੋਰੋਨਾ ਦਾ ਕੋਈ ਲੱਛਣ ਦੇਖਣ ਨੂੰ ਨਹੀਂ ਮਿਲਿਆ ਹੈ ਪਰ ਇਨ੍ਹਾਂ ਖਿਡਾਰੀਆਂ ਨੂੰ ਚੌਕਸੀ ਦੇ ਤੌਰ 'ਤੇ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਛੇ ਖਿਡਾਰੀਆਂ ਦੇ ਇਲਾਵਾ ਟੀਮ ਦੇ ਬਾਕੀ ਮੈਂਬਰ ਕੀਆ ਓਵਲ ਵਿਚ ਚੱਲ ਰਹੇ ਅਭਿਆਸ ਵਿਚ ਹਿੱਸਾ ਲੈਣਗੇ।''
ਸਰੇ ਨੇ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਦੁਬਈ ਦੇ ਆਪਣੇ ਸੈਸ਼ਨ ਤੋਂ ਪਹਿਲਾਂ ਦੇ ਦੌਰ ਨੂੰ ਵੀ ਰੱਦ ਕਰ ਦਿੱਤਾ ਸੀ। ਸਰੇ 2 ਅਪ੍ਰੈਲ ਤੋਂ ਸਸੈਕਸ ਵਿਰੁੱਧ ਮੁਕਾਬਲੇ ਲਈ ਆਪਣੀਆਂ ਤਿਆਰੀਆਂ ਜਾਰੀ ਰੱਖੇਗਾ।
ਸਹਿਵਾਗ ਨੂੰ ਧੋਨੀ ਦੀ ਵਾਪਸੀ ਦਾ ਭਰੋਸਾ ਨਹੀਂ
NEXT STORY