ਸਪੋਰਸਟ ਡੈਸਕ— ਆਸਟਰੇਲੀਆ ਦੇ ਮਹਾਨ ਕ੍ਰਿਕਟਰ ਐਡਮ ਗਿਲਕ੍ਰਿਸਟ ਨੇ ਬੁੱਧਵਾਰ ਨੂੰ ਕਿਹਾ ਕਿ ਟੀ20 ਕ੍ਰਿਕਟ ਥੋੜ੍ਹਾ ਲਾਟਰੀ ਦੀ ਤਰ੍ਹਾਂ ਹੈ ਪਰ ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਉਨ੍ਹਾਂ ਦੇ ਦੇਸ਼ 'ਚ ਹੋਣ ਵਾਲੇ ਇਸ ਫਾਰਮੈਟ ਦੇ ਆਈ. ਸੀ. ਸੀ ਵਰਲਡ ਕੱਪ 'ਚ ਭਾਰਤ ਮਜ਼ਬੂਤ ਦਾਅਵੇਦਾਰਾਂ 'ਚੋਂ ਇਕ ਹੋਵੇਗਾ। ਗਿਲਕ੍ਰਿਸਟ ਨੇ ਭਾਰਤ ਤੋਂ ਇਲਾਵਾ ਇੰਗਲੈਂਡ ਅਤੇ ਆਪਣਾ ਦੇਸ਼ (ਆਸਟਰੇਲੀਆ) ਅਤੇ ਨਿਊਜ਼ੀਲੈਂਡ ਨੂੰ ਦੋੜ 'ਚ ਸ਼ਾਮਲ ਦੱਸਿਆ।
ਉਨ੍ਹਾਂ ਨੇ ਇੱਥੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ, ''ਸ਼ਾਇਦ ਉਹ (ਭਾਰਤ) ਸੈਮੀਫਾਈਨਲ ਅਤੇ ਫਾਈਨਲ 'ਚ ਪਹੁੰਚ ਸਕਦੇ ਹਨ। ਮੈਂ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਕੌਣ ਇਸ ਖਿਤਾਬ ਨੂੰ ਜਿੱਤੇਗਾ ਪਰ ਮੈਨੂੰ ਮਜ਼ਬੂਤ ਦਾਅਵੇਦਾਰਾਂ 'ਚ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਲੰਮੇ ਸਫਰ ਤੈਅ ਕਰਨ, ਨਿਸ਼ਚਿਤ ਰੂਪ ਨਾਲ ਸੈਮੀਫਾਈਨਲ ਤਕ ਪਹੁੰਚਣ ਦੀ ਉਮੀਦ ਹੈ।'
ਹਕੀਮੀ ਦੇ ਦੋ ਗੋਲਾਂ ਨਾਲ ਡੋਰਟਮੰਡ ਨੇ ਇੰਟਰ ਮਿਲਾਨ ਨੂੰ ਹਰਾਇਆ
NEXT STORY