ਸਪੋਰਟਸ ਡੈਸਕ— ਅਸ਼ਰਫ ਹਕੀਮੀ ਦੇ ਦੋ ਗੋਲਾਂ ਦੀ ਮਦਦ ਨਾਲ ਬੋਰੂਸੀਆ ਡੋਰਟਮੰਡ ਨੇ ਦੋ ਗੋਲਾਂ ਤੋਂ ਪਿਛੜਨ ਦੇ ਬਾਵਜੂਦ ਮੰਗਲਵਾਰ ਨੂੰ ਚੈਂਪੀਅਨਜ਼ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਇੰਟਰ ਮਿਲਾਨ ਨੂੰ 3 -2 ਨਾਲ ਹਰਾਇਆ। ਡੋਰਟਮੰਡ ਦੀ ਟੀਮ ਮੱਧ ਸਮੇਂ ਤੱਕ 0-2 ਨਾਲ ਪਿੱਛੇ ਸੀ ਪਰ ਹਕੀਮੀ ਦੀ ਬਦੌਲਤ ਜਿੱਤ ਦਰਜ ਕਰਨ 'ਚ ਸਫਲ ਰਹੀ। ਲੋਟਾਰੋ ਮਾਰਟਿਨੇਜ ਨੇ ਪੰਜਵੇਂ ਮਿੰਟ 'ਚ ਹੀ ਮਿਲਾਨ ਨੂੰ ਬੜ੍ਹਤ ਹਾਸਲ ਕਰਵਾ ਦਿੱਤੀ ਜਦ ਕਿ ਮਾਤੀਆਸ ਵੇਚਿਨੋ ਨੇ ਮੱਧ ਸਮੇਂ ਤੋਂ ਠੀਕ ਪਹਿਲਾਂ ਗੋਲ ਕਰ ਕੇ ਸਕੋਰ 2-0 ਕਰ ਦਿੱਤਾ। ਦੂੱਜੇ ਹਾਫ 'ਚ ਹਕੀਮੀ ਨੇ ਡੋਰਟਮੰਡ ਨੂੰ ਸ਼ਾਨਦਾਰ ਵਾਪਸੀ ਕਰਵਾਈ।ਹਕੀਮੀ ਨੇ ਦੂੱਜੇ ਹਾਫ ਦੇ ਪੰਜਵੇਂ ਮਿੰਟ 'ਚ ਡੋਰਟਮੰਡ ਵਲੋਂ ਪਹਿਲਾ ਗੋਲ ਕੀਤਾ, ਜਦਕਿ ਜੂਲੀਅਨ ਬਰੰਟ ਨੇ ਟੀਮ ਨੂੰ ਬਰਾਬਰੀ 'ਤੇ ਲਿਆ ਖੜੀ ਕੀਤੀ। ਮੋਰੱਕਕੋ ਦੇ ਅੰਤਰਰਾਸ਼ਟਰੀ ਖਿਡਾਰੀ ਹਕੀਮੀ ਨੇ ਮੈਚ ਖਤਮ ਹੋਣ ਤੋਂ 13 ਮਿੰਟ ਪਹਿਲਾਂ ਡੋਰਟਮੰਡ ਨੂੰ 3-2 ਤੋਂ ਅੱਗੇ ਕਰ ਦਿੱਤਾ ਜੋ ਨਿਰਣਾਇਕ ਸਕੋਰ ਸਾਬਤ ਹੋਇਆ। ਇਸ ਜਿੱਤ ਨਾਲ ਡੋਰਟਮੰਡ ਦੀ ਟੀਮ ਚਾਰ ਮੈਚਾਂ 'ਚ 7 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਬਾਰਸੀਲੋਨਾ 8 ਅੰਕਾਂ ਨਾਲ ਪੁਆਈਂਟ ਟੇਬਲ 'ਚ ਟਾਪ 'ਤੇ ਹੈ। ਮਿਲਾਨ ਦੀ ਟੀਮ ਚਾਰ ਅੰਕ ਦੇ ਨਾਲ ਤੀਜੇ ਸਥਾਨ 'ਤੇ ਹੈ।
ਆਕਸਲੇਡ ਚੈਂਬਰਲਿਨ ਨੇ ਲੀਵਰਪੂਲ ਨੂੰ ਨਾਕ-ਆਊਟ 'ਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚਾਇਆ
NEXT STORY