ਮੁੰਬਈ- ਸਾਬਕਾ ਕ੍ਰਿਕਟਰ ਪੀਯੂਸ਼ ਚਾਵਲਾ ਦਾ ਮੰਨਣਾ ਹੈ ਕਿ ਜਦੋਂ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਪੜਾਅ ਦੇ ਮੈਚਾਂ ਲਈ ਵੈਸਟਇੰਡੀਜ਼ ਪਹੁੰਚੇਗੀ ਤਾਂ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਟੀਮ ਦੇ ਪਸੰਦੀਦਾ ਸਪਿਨਰ ਹੋਣਗੇ। ਨਿਊਯਾਰਕ ਦੇ ਨਾਸਾਓ ਕਾਊਂਟੀ ਸਟੇਡੀਅਮ ਦੀ ਮੁਸ਼ਕਲ ਪਿੱਚ 'ਤੇ ਸਪਿਨਰਾਂ ਨੂੰ ਜ਼ਿਆਦਾ ਮਦਦ ਨਹੀਂ ਮਿਲੀ ਅਤੇ ਇਸ ਦੌਰਾਨ ਭਾਰਤ ਨੇ ਟੀਮ 'ਚ ਕੁਲਦੀਪ ਅਤੇ ਯੁਜਵੇਂਦਰ ਚਾਹਲ ਦੀ ਬਜਾਏ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ 'ਤੇ ਜ਼ਿਆਦਾ ਭਰੋਸਾ ਦਿਖਾਇਆ।
ਚਾਵਲਾ ਨੇ ਕਿਹਾ, 'ਨਿਊਯਾਰਕ ਦੀ ਪਿੱਚ ਬਹੁਤ ਖ਼ਤਰਨਾਕ ਸੀ ਅਤੇ ਭਾਰਤ ਨੇ ਉਸ ਪਿੱਚ 'ਤੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਅਤੇ ਤਿੰਨ 'ਚੋਂ ਤਿੰਨ ਮੈਚ ਜਿੱਤੇ, ਉਸ ਤੋਂ ਅੱਗੇ ਵਧਣ ਦੀ ਬਹੁਤ ਚੰਗੀ ਸੰਭਾਵਨਾ ਹੈ।' ਉਨ੍ਹਾਂ ਨੇ ਕਿਹਾ, 'ਨਿਊਯਾਰਕ ਵਿਚ ਸਪਿਨਰਾਂ ਦੀ ਇੰਨੀ ਜ਼ਰੂਰਤ ਨਹੀਂ ਸੀ ਪਰ ਜਦੋਂ ਤੁਸੀਂ ਸੁਪਰ ਅੱਠ ਪੜਾਅ ਵਿਚ ਦਾਖਲ ਹੋ ਜਾਂਦੇ ਹੋ ਤਾਂ ਵੈਸਟਇੰਡੀਜ਼ ਵਿਚ ਸਪਿਨਰਾਂ ਦੀ ਵੱਡੀ ਭੂਮਿਕਾ ਹੋਵੇਗੀ। ਸਾਡੇ ਸਪਿਨਰਾਂ ਨੂੰ ਹੁਣ ਮੌਕਾ ਮਿਲੇਗਾ।
ਚਾਹਲ ਨੇ ਹਾਲ ਹੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵਧੇਰੇ ਵਿਕਟਾਂ ਲਈਆਂ ਪਰ ਚਾਵਲਾ ਨੇ ਕੁਲਦੀਪ ਨੂੰ ਭਾਰਤੀ ਟੀਮ ਲਈ ਆਪਣੀ ਪਹਿਲੀ ਪਸੰਦ ਵਜੋਂ ਚੁਣਿਆ। ਉਨ੍ਹਾਂ ਨੇ ਕਿਹਾ, 'ਇਮਾਨਦਾਰੀ ਨਾਲ ਕਹਾਂ ਤਾਂ ਦੋਵਾਂ 'ਚੋਂ ਕੋਈ ਇਕ ਹੀ ਖੇਡੇਗਾ ਅਤੇ ਪਿਛਲੇ ਡੇਢ ਸਾਲ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਕੁਲਦੀਪ ਹੀ ਟੀਮ ਦੀ ਪਹਿਲੀ ਪਸੰਦ ਹੋਵੇਗਾ। ਤੁਹਾਡੇ ਕੋਲ ਅਕਸ਼ਰ ਅਤੇ ਜਡੇਜਾ ਹਨ ਜੋ ਤੁਹਾਨੂੰ ਬੱਲੇਬਾਜ਼ੀ ਵਿੱਚ ਡੂੰਘਾਈ ਦੇ ਸਕਦੇ ਹਨ, ਇਸ ਲਈ ਮੈਨੂੰ ਲੱਗਦਾ ਹੈ ਕਿ ਕੁਲਦੀਪ ਨੂੰ ਟੀਮ ਵਿੱਚ ਜਗ੍ਹਾ ਮਿਲੇਗੀ।
T20 WC : USA ਦੀ ਧਰਤੀ 'ਤੇ ਸੁਪਰਫਲਾਪ ਸਾਬਤ ਹੋ ਰਿਹੈ ਕੋਹਲੀ, ਦੇਖੋ ਨਿਰਾਸ਼ਾਜਨਕ ਅੰਕੜੇ
NEXT STORY