ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਜੈਵਿਕ ਰੂਪ ਨਾਲ ਸੁਰੱਖਿਅਤ ਵਾਤਾਵਰਣ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ’ਤੇ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੇ ਜਾਣ ਦੇ ਬਾਅਦ ਵਿਦੇਸ਼ੀ ਖਿਡਾਰੀਆਂ ਦੀ ਵਾਪਸੀ ਦਾ ਤਰੀਕਾ ਲੱਭ ਲਵੇਗਾ।
ਇਹ ਵੀ ਪੜ੍ਹੋ : IPL 2021: ਸਨਰਾਈਜ਼ਰਸ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ
ਸਨਰਾਈਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਅਤੇ ਦਿੱਲੀ ਕੈਪੀਟਲਸ ਦੇ ਸਪਿਨਰ ਅਮਿਤ ਮਿਸ਼ਰਾ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਲੀਗ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ। ਵਿਦੇਸ਼ੀ ਖਿਡਾਰੀ ਕਿਵੇਂ ਵਾਪਸ ਜਾਣਗੇ ਇਸ ਬਾਰੇ ਵਿਚ ਪੁੱਛੇ ਜਾਣ ’ਤੇ ਬ੍ਰਿਜੇਸ਼ ਨੇ ਕਿਹਾ, ‘ਸਾਨੂੰ ਉਨ੍ਹਾਂ ਨੂੰ ਸਵਦੇਸ਼ ਭੇਜਣ ਦੀ ਜ਼ਰੂਰਤ ਹੈ ਅਤੇ ਅਸੀਂ ਅਜਿਹਾ ਕਰਨ ਦਾ ਤਰੀਕਾ ਲੱਭ ਲਵਾਂਗੇ।’ ਇਸ ਲੁਭਾਵਨੀ ਲੀਗ ਨਾਲ ਜੁੜੇ ਵਿਦੇਸ਼ੀ ਖਿਡਾਰੀ ਆਪਣੇ ਦੇਸ਼ਾਂ ਵਿਚ ਪਰਤਣ ਨੂੰ ਲੈ ਕੇ ਪਰੇਸ਼ਾਨ ਹਨ, ਕਿਉਂਕਿ ਭਾਰਤ ਵਿਚ ਖ਼ਤਰਨਾਕ ਮਹਾਮਾਰੀ ਫੈਲਣ ਦੇ ਕਾਰਨ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਗਾਈਆਂ ਹਨ।
ਇਹ ਵੀ ਪੜ੍ਹੋ : BCCI ਦਾ ਵੱਡਾ ਫ਼ੈਸਲਾ: ਕੋਰੋਨਾ ਦੇ ਕਹਿਰ ਦਰਮਿਆਨ IPL ਮੁਅੱਤਲ
ਬੀ.ਸੀ.ਸੀ.ਆਈ. ਇਸ ਤੋਂ ਪਹਿਲਾਂ ਵੀ ਵਿਦੇਸ਼ੀ ਖਿਡਾਰੀਆਂ ਦੀ ਸੁਰੱਖਿਅਤ ਵਾਪਸੀ ਦਾ ਭਰੋਸਾ ਦੇ ਚੁੱਕਾ ਹੈ। ਕੁੱਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਦੇ ਕ੍ਰਿਕਟਰਾਂ ਨੂੰ ਉਸ ਦੀ ਚਾਰਟਡ ਜਹਾਜ਼ ਵਿਚ ਯਾਤਰਾ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਹੈ ਜੋ ਭਾਰਤ, ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਆਈ.ਪੀ.ਐਲ. ਦੇ ਬਾਅਦ ਬ੍ਰਿਟੇਨ ਲਿਜਾਏਗਾ। ਭਾਰਤ ਅਤੇ ਨਿਊਜ਼ੀਲੈਂਡ ਨੂੰ 18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ ਅਤੇ ਉਨ੍ਹਾਂ ਨੂੰ ਆਈ.ਪੀ.ਐਲ. ਖ਼ਤਮ ਹੋਣ ਦੇ ਬਾਅਦ ਇੰਗਲੈਂਡ ਰਵਾਨਾ ਹੋਣਾ ਸੀ। ਸੋਮਵਾਰ ਨੂੰ ਚੇਨਈ ਸੁਪਰਕਿੰਗਜ਼ ਦੇ ਗੇਂਦਬਾਜ਼ੀ ਕੋਚ ਐਲ ਬਾਲਾਜੀ ਦੇ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ ਸੰਦੀਪ ਵਾਰੀਅਰ ਅਤੇ ਵਰੁਣ ਚੱਕਰਵਤੀ ਵੀ ਪਾਜ਼ੇਟਿਵ ਪਾਏ ਗਏ ਸਨ।
ਇਹ ਵੀ ਪੜ੍ਹੋ : ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੁਨੀਆ ’ਚ ਭਾਰਤ ਦੇ ਪਹਿਲੇ ਨੰਬਰ ਵਨ ਖਿਡਾਰੀ ਬਣਨ ਵਾਲੇ ਪ੍ਰਕਾਸ਼ ਪਾਦੁਕੋਣ ਕੋਰੋਨਾ ਕਾਰਨ ਹਸਪਤਾਲ ’ਚ ਦਾਖ਼ਲ
NEXT STORY