ਨਵੀਂ ਦਿੱਲੀ- ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ ਖਰਾਬ ਮੌਸਮ ਕਾਰਨ ਪਹਿਲਾ ਟੈਸਟ ਕ੍ਰਿਕਟ ਮੈਚ ਐਤਵਾਰ ਨੂੰ ਇੱਥੇ ਡਰਾਅ ਨਾਲ ਖਤਮ ਹੋ ਗਿਆ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ 7 ਵਿਕਟਾਂ 'ਤੇ 541 ਦੌੜਾਂ ਬਣਾ ਕੇ ਖਤਮ ਕਰਨ ਦਾ ਐਲਾਨ ਕੀਤਾ ਸੀ। ਸ਼੍ਰੀਲੰਕਾ ਨੇ ਇਸ ਦੇ ਜਵਾਬ 'ਚ 8 ਵਿਕਟਾਂ 'ਤੇ 648 ਦੌੜਾਂ ਬਣਾ ਕੇ ਪਾਰੀ ਖਤਮ ਕਰਨ ਦਾ ਐਲਾਨ ਕੀਤਾ ਤੇ 107 ਦੌੜਾਂ ਦੀ ਬੜ੍ਹਤ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ
ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦੂਜੀ ਪਾਰੀ ਦੇ ਲਈ ਸੱਦਾ ਦਿੱਤਾ ਪਰ ਉਹ ਵਿਕਟ ਹਾਸਲ ਕਰਨ 'ਚ ਅਸਫਲ ਰਹੇ। ਜਦੋ ਮੈਚ ਡਰਾਅ ਨਾਲ ਖਤਮ ਕੀਤਾ ਗਿਆ ਤਾਂ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ 'ਚ 2 ਵਿਕਟਾਂ 'ਤੇ 100 ਦੌੜਾਂ ਬਣਾ ਲਈਆਂ ਸਨ। ਤਮੀਮ ਇਕਬਾਲ 74 ਦੌੜਾਂ ਬਣਾ ਕੇ ਅਜੇਤੂ ਰਹੇ। ਸ਼੍ਰੀਲੰਕਾ ਦੀ ਪਾਰੀ 'ਚ ਕਪਤਾਨ ਦਿਮੁਥ ਕਰੁਣਾਰਤਨੇ ਦੀਆਂ 244 ਦੌੜਾਂ ਤੇ ਧਨੰਜੈ ਡਿਸਿਲਵਾ ਦੀਆਂ 166 ਦੌੜਾਂ ਹਨ।
ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਜਸਥਾਨ ਨੂੰ ਲੱਗਾ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ਤੋਂ ਬਾਹਰ
NEXT STORY