ਨਵੀਂ ਦਿੱਲੀ—ਆਸਟ੍ਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਦਾ ਕਹਿਣਾ ਹੈ ਕਿ ਪਾਕਿਸਤਾਨ ਖਿਲਾਫ ਖੇਡੀ ਜਾਣ ਵਾਲੀ ਟੈਸਟ ਸੀਰੀਜ਼ 'ਚ ਉਨ੍ਹਾਂ ਦੀ ਟੀਮ ਸਖਤ ਮੁਕਾਬਲਾ ਕਰੇਗੀ, ਪਰ ਇਮਾਨਦਾਰੀ ਨਾਲ ਖੇਡੇਗੀ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ, ਆਸਟ੍ਰੇਲੀਆ ਦੀ ਟੀਮ ਬਾਲ ਟੈਂਪਰਿੰਗ ਵਿਵਾਦ ਤੋਂ ਬਾਅਦ ਪਹਿਲੀ ਵਾਰ ਕਿਸੇ ਟੈਸਟ ਸੀਰੀਜ਼ 'ਚ ਹਿੱਸਾ ਲੈ ਰਹੀ ਹੈ।
ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਬਾਲ ਟੈਂਪਰਿੰਗ ਵਿਵਾਦ ਦੇ ਕਾਰਣ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੂਨ ਬੈਂਕ੍ਰਾਫਟ ਨੂੰ ਕ੍ਰਿਕਟ ਜਗਤ ਤੋਂ ਬੈਨ ਕਰ ਦਿੱਤਾ ਗਿਆ ਸੀ। ਇਸਦੇ ਇਲਾਵਾ, ਕ੍ਰਿਕਟ ਆਸਟ੍ਰੇਲੀਆ (ਸੀ.ਏ.) ਇੰਗਲੈਂਡ ਦੇ ਖਿਡਾਰੀ ਮੋਇਨ ਅਲੀ ਵਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਵੀ ਕਰ ਰਹੀ ਹੈ। ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਦੇ ਬਾਰੇ 'ਚ ਪੇਨ ਨੇ ਕਿਹਾ,' ਆਪਣੀ ਉਮੀਦ ਨੂੰ ਲੈ ਕੇ ਟਿਮ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੈ। ਅਸੀਂ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਪੱਧਰ ਨੂੰ ਉਪਰ ਲੈ ਜਾਣ ਦੀ ਕੋਸ਼ਿਸ਼ ਕਰਾਂਗੇ।'
ਪੇਨ ਨੇ ਕਿਹਾ ਕਿ ,' ਅਸਟ੍ਰੇਲੀਆ ਨੇ ਹਮੇਸ਼ਾ ਤੋਂ ਸਖਤ ਮੁਕਾਬਲਾ ਕੀਤਾ ਹੈ,' ਪਰ ਇਮਾਨਦਾਰੀ ਨਾਲ ਖੇਡਿਆ ਹੈ ਅਤੇ ਇਸ ਸੀਰੀਜ਼ 'ਚ ਵੀ ਅਜਿਹਾ ਹੀ ਹੋਵੇਗਾ। ਅਸੀਂ ਜਿੱਥੇ ਵੀ ਖੇਡਦੇ ਹਾਂ, ਉਸ 'ਚ ਹਮੇਸ਼ਾ ਤੋਂ ਆਸਟ੍ਰੇਲੀਆ ਟੀਮ ਸਭ ਦੀਆਂ ਨਜ਼ਰਾਂ 'ਚ ਹੁੰਦੀ ਹੈ ਅਤੇ ਇਸ ਸੀਰੀਜ਼ 'ਚ ਕੁਝ ਅਲੱਗ ਨਹੀਂ ਹੋਣ ਵਾਲਾ ਹੈ।' ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਵਿਚਕਾਰ 7 ਅਕਤੂਬਰ ਤੋਂ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਪਹਿਲਾਂ ਮੈਚ ਸੱਤ ਤੋਂ 11 ਅਕਤੂਬਰ ਤੱਕ ਦੁੱਬਈ 'ਚ ਅਤੇ ਦੂਸਰਾ ਮੈਚ 16 ਤੋਂ 20 ਅਕਤੂਬਰ ਤੱਕ ਆਬੂ ਧਾਬੀ 'ਚ ਖੇਡਿਆ ਜਾਵੇਗਾ।
ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ ਮੈਚ ਤੋਂ ਪਹਿਲਾਂ ਨਹੀਂ ਕੀਤਾ ਅਭਿਆਸ
NEXT STORY