ਨਵੀਂ ਦਿੱਲੀ : ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ੀਆਈ ਖੇਡਾਂ ਦੀ ਵੇਟਲਿਫਟਿੰਗ ਪ੍ਰਤੀਯੋਗਿਤਾ ਵਿਚ ਸ਼ਨੀਵਾਰ ਨੂੰ ਪੁਰਸ਼ਾਂ ਦੇ 94 ਕਿ. ਗ੍ਰਾ. ਭਾਰ ਵਰਗ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ 9 ਖਿਡਾਰੀਆਂ ਦੀ ਫੀਲਡ ਵਿਚ 8ਵੇਂ ਸਥਾਨ 'ਤੇ ਰਿਹਾ। ਇਸ ਪ੍ਰਤੀਯੋਗਿਤਾ ਵਿਚ ਓਲੰਪਿਕ ਚੈਂਪੀਅਨ ਈਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਨੈਚ ਵਿਚ ਵਿਸ਼ਵ ਰਿਕਾਰਡ ਤੋੜਦਿਆਂ ਸੋਨਾ ਜਿੱਤਿਆ। ਉਸ ਨੇ ਕੁਲ 410 ਕਿ. ਗ੍ਰਾ. ਭਾਰ ਚੁੱਕਿਆ । ਮੋਰਾਦੀ ਨੇ ਸਨੈਚ ਵਿਚ 189 ਕਿ. ਗ੍ਰਾ. ਤੇ ਕਲੀਨ ਐਂਡ ਜਰਕ ਵਿਚ 221 ਕਿ. ਗ੍ਰਾ. ਭਾਰ ਚੁੱਕਿਆ। 28 ਸਾਲਾ ਭਾਰਤੀ ਖਿਡਾਰੀ ਵਿਕਾਸ ਕੁਲ 335 ਕਿ. ਗ੍ਰਾ. ਭਾਰ ਚੁੱਕ ਸਕਿਆ। ਉਸ ਨੇ ਸਨੈਚ ਵਿਚ 145 ਕਿ.ਗ੍ਰਾ. ਭਾਰ ਚੁੱਕਿਆ, ਜਿਸ ਵਿਚ ਉਸਦੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਫਾਊਲ ਰਹੀਆਂ, ਜਦਕਿ ਕਲੀਨ ਐਂਡ ਜਰਕ ਵਿਚ ਉਹ 190 ਕਿ. ਗ੍ਰਾ. ਭਾਰ ਹੀ ਚੁੱਕ ਸਕਿਆ।
ਭਾਰਤੀ ਮਹਿਲਾ ਹੈਂਡਬਾਲ ਟੀਮ ਨੌਵੇਂ ਸਥਾਨ 'ਤੇ ਰਹੀ
NEXT STORY