ਸਿਡਨੀ- 1934 ਦੀ ਏਸ਼ੇਜ਼ ਸੀਰੀਜ਼ 'ਚ ਜਿਸ ਬੱਲੇ ਦੇ ਨਾਲ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾਨ ਬ੍ਰੈਡਮੈਨ ਨੇ ਦੋ ਸੈਂਕੜੇ ਲਾਏ ਸਨ, ਉਸ ਦੀ ਹੁਣ ਨਿਲਾਮੀ ਹੋਣ ਜਾ ਰਹੀ ਹੈ। ਇਹ ਬੱਲਾ ਐੱਨ. ਐੱਸ. ਡਬਲਯੂ. ਦੱਖਣੀ ਹਾਈਲੈਂਡਸ 'ਚ ਬੋਰਾਲ ਦੇ ਬ੍ਰੈਡਮੈਨ ਅਜਾਇਬਘਰ 'ਚ ਪਿਆ ਹੈ। ਬ੍ਰੈਡਮੈਨ ਨੇ ਇੰਗਲੈਂਡ 'ਚ ਸਾਰੇ ਪੰਜ ਟੈਸਟ ਮੈਚਾਂ 'ਚ ਇਸ ਬੱਲੇ ਦਾ ਇਸਤੇਮਾਲ ਕੀਤਾ ਸੀ ਜੋ ਆਸਟਰੇਲੀਆਈ ਖੇਡ ਇਤਿਹਾਸ ਦਾ ਹਿੱਸਾ ਹੈ। ਸੀਰੀਜ਼ ਦੇ ਦੌਰਾਨ ਆਸਟਰੇਲੀਆ ਨੇ ਰਿਕਾਰਡ 758 ਦੌੜਾਂ ਬਣਾਈਆਂ ਸਨ।
ਬ੍ਰੈਡਮੈਨ ਨੇ ਹੇਡਿੰਗਲੇ 'ਚ 304 ਤੇ ਓਵਲ 'ਚ 244 ਦੌੜਾਂ ਦੀ ਪਾਰੀ ਖੇਡੀ ਸੀ। ਇਸ 'ਤੇ ਬ੍ਰੈਡਮੈਨ ਦੇ ਦਸਤਖ਼ਤ ਵੀ ਹਨ। ਅਜਾਇਬਘਰ ਦੀ ਕਾਰਜਕਾਰੀ ਨਿਰਦੇਸ਼ਕ ਰੀਨਾ ਹੋਰੇ ਨੇ ਕਿਹਾ ਕਿ ਸਰ ਨੇ ਖ਼ੁਦ ਇਸ ਬੱਲੇ 'ਤੇ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਬੱਲੇ ਨਾਲ ਇਹ ਸਕੋਰ ਬਣਾਏ। ਰਿਪੋਰਟ ਦੇ ਮੁਤਾਬਕ ਬੱਲੇ ਲਈ ਕੋਈ ਰਿਜ਼ਰਵ ਕੀਮਤ ਨਹੀਂ ਹੈ ਕਿਉਂਕਿ 2018 'ਚ ਬ੍ਰੈਡਮੈਨ ਦੇ ਇਕ ਹੋਰ ਬੱਲੇ ਨੂੰ ਨਿਲਾਮੀ 'ਚ 110,000 ਡਾਲਰ 'ਚ ਵੇਚਿਆ ਗਿਆ ਸੀ।
ਸਲਾਮੀ ਬੱਲੇਬਾਜ਼ ਬਿਲ ਪੋਂਸਫੋਰਡ ਦੇ ਨਾਲ ਬ੍ਰੈਡਮੈਨ ਦੀ 451 ਦੀ ਰਿਕਾਰਡ ਤੋੜ ਸਾਂਝੇਦਾਰੀ ਨੇ ਆਸਟਰੇਲੀਆ ਨੂੰ ਮੈਚ ਤੇ ਸੀਰੀਜ਼ ਦੋਵਾਂ ਨੂੰ ਸੁਰੱਖਿਅਤ ਰੱਖਣ 'ਚ ਮਦਦ ਕੀਤੀ। ਇਹ ਰਿਕਾਰਡ 60 ਤੋਂ ਵੱਧ ਸਾਲਾਂ ਤਕ ਬਣਿਆ ਰਿਹਾ ਸੀ। ਹੋਰੇ ਨੇ ਕਿਹਾ ਕਿ ਬੱਲਾ ਬੇਸ਼ਕੀਮਤੀ ਹੈ। ਉਮੀਦ ਹੈ ਕਿ ਜੋ ਵੀ ਇਸ ਨੂੰ ਖ਼ਰੀਦੇਗਾ ਉਹ ਇਸ ਨੂੰ ਜਨਤਾ ਲਈ ਉਪਲੱਬਧ ਕਰਾਏਗਾ। ਮੈਨੂੰ ਉਮੀਦ ਹੈ ਕਿ ਇਹ ਸਾਡੇ ਅਜਾਇਬਘਰ 'ਚ ਰਹੇਗਾ।
ਮੁੰਬਈ ’ਚ ਰੀਹੈਬਿਲੀਟੇਸ਼ਨ ’ਚੋਂ ਲੰਘ ਰਿਹੈ ਹਾਰਦਿਕ, ਬੜੌਦਾ ਲਈ ਵਿਜੇ ਹਜ਼ਾਰੇ ਟਰਾਫ਼ੀ 'ਚ ਨਹੀਂ ਖੇਡੇਗਾ
NEXT STORY