ਨਵੀਂ ਦਿੱਲੀ : ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਆਈ. ਸੀ. ਸੀ. ਵਰਲਡ ਕੱਪ ਵਿਚ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਪਾਕਿਸਤਾਨ ਖਿਲਾਫ ਇਸ ਟੂਰਨਾਮੈਂਟ ਵਿਚ ਆਪਣਾ 100 ਫੀਸਦੀ ਜਿੱਤ ਦਾ ਰਿਕਾਰਡ ਸਫਲ ਰੱਖਣ ਵਿਚ ਸਫਲ ਰਹੇਗੀ। ਵਰਲਡ ਕੱਪ ਵਿਚ ਭਾਰਤੀ ਟੀਮ ਪਾਕਿਸਤਾਨ ਤੋਂ ਇਕ ਵਾਰ ਵੀ ਨਹੀਂ ਹਾਰੀ ਹੈ। ਦੋਵੇਂ ਟੀਮਾਂ ਵਰਲਡ ਕੱਪ ਵਿਚ ਹੁਣ ਤੱਕ 6 ਵਾਰ ਇਕ-ਦੂਜੇ ਨਾਲ ਟਕਰਾਈਆਂ ਹਨ ਅਤੇ ਹਰ ਵਾਰ ਭਾਰਤੀ ਟੀਮ ਨੇ ਆਪਣੇ ਪੁਰਾਣੇ ਵਿਰੋਧੀ ਨੂੰ ਹਰਾਇਆ ਹੈ। ਕਪਿਲ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਡਯਾ ਅਤੇ ਉਸਦੀ ਤੁਲਨਾ ਨਾ ਕੀਤੀ ਜਾਵੇ। ਕਪਿਲ ਨੇ ਉਮੀਦ ਜਤਾਈ ਕਿ ਭਾਰਤ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖੇਗਾ ਅਤੇ ਇਸ ਟੂਰਨਾਮੈਂਟ ਵਿਚ 7ਵੀਂ ਵਾਰ ਪਾਕਿਸਤਾਨ ਨੂੰ ਹਰਾ ਦੇਵੇਗਾ। ਭਾਰਤ ਦੀ 1983 ਦੀ ਵਰਲਡ ਚੈਂਪੀਅਨ ਟੀਮ ਦੇ ਕਪਤਾਨ ਨੇ ਕਿਹਾ, ''ਅਸੀਂ ਚਾਹਾਂਗੇ ਕਿ ਇਹ ਟੀਮ ਆਪਣੀ ਕਾਬਰੀਅਤ 'ਤੇ ਖੇਡੇ। ਅਸੀਂ ਜ਼ਰੂਰ ਜਿੱਤਾਂਗੇ ਕਿਉਂਕਿ ਇਹ ਟੀਮ ਬਹੁਤ ਚੰਗੀ ਕ੍ਰਿਕਟ ਖੇਡ ਰਹੀ ਹੈ। ਕਪਿਲ ਨੇ ਕਿਹਾ ਉਨ੍ਹਾਂ ਦੇ ਜਮਾਨੇ ਵਿਚ ਪਾਕਿਸਤਾਨ ਟੀਮ ਬਹੁਤ ਮਜ਼ਬੂਤ ਸੀ ਪਰ ਹੁਣ ਭਾਰਤੀ ਟੀਮ ਜਿੱਤ ਦੀ ਮਜ਼ਬੂਤ ਦਾਅਵੇਦਾਰ ਹੈ।
ਭਾਰਤ ਦੇ ਸਭ ਤੋਂ ਬਿਹਤਰੀਨ ਆਲਰਾਊਂਡਰ ਮੰਨੇ ਜਾਣ ਵਾਲੇ ਕਪਿਲ ਨੇ ਹਾਰਦਿਕ ਨੂੰ ਟੀਮ ਲਈ ਸਮਰਪਤ ਖਿਡਾਰੀ ਕਰਾਰ ਦਿੰਦਿਆਂ ਕਿਹਾ ਕਿ ਉਹ ਚਾਹੁਣਗੇ ਕਿ ਉਸਦੀ ਕਿਸੇ ਨਾਲ ਤੁਲਨਾ ਨਾ ਕੀਤੀ ਜਾਵੇ। ਸਾਬਕਾ ਵਰਲਡ ਚੈਂਪੀਅਨ ਕਪਤਾਨ ਨੇ ਕਿਹਾ, ''ਮੈਂ ਇਹ ਚਾਹੁੰਦਾ ਹਾਂ ਕਿ ਹਾਰਦਿਕ ਮੇਰੇ ਤੋਂ ਬਿਹਤਰ ਖੇਡੇ। ਉਸ ਵਿਚ ਇੰਨੀ ਕਾਬਲੀਅਤ ਹੈ ਅਤੇ ਜੇਕਰ ਉਹ ਪਿਛਲੇ ਮੈਚ ਦੀ ਤਰ੍ਹਾਂ ਖੇਡੇ ਤਾਂ ਤੁਹਾਨੂੰ ਉਸਦੀ ਮੇਰੇ ਨਾਲ ਤੁਲਨਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ।''
ਮੈਚ ਤੋਂ ਪਹਿਲਾਂ ਟੇਲਰ ਦਾ ਬਿਆਨ, ਭਾਰਤੀ ਸਪਿਨਰਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਛੋਟੀ ਬਾਊਂਡਰੀ
NEXT STORY