ਨਵੀਂ ਦਿੱਲੀ— ਵਿਰਾਟ ਕੋਹਲੀ ਨੂੰ ਪ੍ਰਪੋਜ਼ ਕਰ ਚਰਚਾ 'ਚ ਆਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੇਨੀਅਲ ਵਾਈਟ ਦੀ ਇਕ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਡੇਨੀਅਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਇਸ ਤਰ੍ਹਾ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਉਹ ਬਿਕਨੀ 'ਚ ਦਿਖ ਰਹੀ ਹੈ। ਹਾਲਾਂਕਿ ਫੋਟੋ 'ਚ ਉਸਦੀ ਪਿੱਠ ਦਿਖ ਰਹੀ ਹੈ ਪਰ ਇਸ ਦੌਰਾਨ ਉਸ ਨੇ ਫੋਟੋ 'ਚ ਜੋ ਕੈਪਸ਼ਨ ਦਿੱਤੀ ਹੈ ਉਹ ਬਹੁਤ ਦਿਲਚਸਪ ਹੈ। ਉਸ ਨੇ ਲਿਖਿਆ ਹੈ- ਕੋਜੀ -ਕੀ ਮੈਨੂੰ ਚਾਹ ਪਾਸ ਕਰ ਸਕਦੇ ਹੋ। ਡੇਨੀਅਲ ਦੀ ਉਸ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਬੈਠੇ ਉਸਦੇ ਫੈਂਸ ਬਹੁਤ ਪਸੰਦ ਕਰ ਰਹੇ ਹਨ।
ਡੇਨੀਅਲ ਨੇ ਬੀਤੇ ਦਿਨਾਂ 'ਚ ਵੀ ਦੋਸਤਾਂ ਦੇ ਨਾਲ ਬਿਕਨੀ 'ਚ ਮਸਤੀ ਕਰਦੇ ਹੋਏ ਫੋਟੋਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ।
2014 'ਚ ਕੀਤਾ ਸੀ ਕੋਹਲੀ ਨੂੰ ਵਿਆਹ ਦੇ ਲਈ ਪ੍ਰਪੋਜ਼
ਡੇਨੀਅਲ ਨੇ ਵਿਰਾਟ ਕੋਹਲੀ ਨੂੰ ਟਵਿਟਰ 'ਤੇ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ। ਉਸ ਨੇ ਟਵਿਟਰ 'ਤੇ ਲਿਖਿਆ ਸੀ- ਕੋਹਲੀ ਮੇਰੇ ਨਾਲ ਵਿਆਹ ਕਰ ਲਵੋ। ਉਸ ਸਮੇਂ ਉਸ ਨੇ ਕੋਹਲੀ ਨੂੰ 'ਖੋਲੀ' ਲਿਖਿਆ ਸੀ ਤੇ ਲੋਕਾਂ ਨੇ ਖੂਬ ਮਜ਼ਾਕ ਕੀਤਾ ਸੀ।
ਸਚਿਨ ਦੇ ਬੇਟੇ ਨਾਲ ਵੀ ਹੈ ਦੋਸਤੀ
ਡੇਨੀਅਲ ਦੀ ਭਾਰਤੀ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਨਾਲ ਵੀ ਦੋਸਤੀ ਹੈ। ਦਰਅਸਲ ਅਰਜੁਨ ਕ੍ਰਿਕਟ ਦੀ ਟ੍ਰੇਨਿੰਗ ਲੈਣ ਦੇ ਲਈ ਇੰਗਲੈਂਡ ਆਉਂਦੇ-ਜਾਂਦੇ ਰਹਿੰਦੇ ਹਨ। ਦੋਵੇਂ ਹੀ ਸੋਸ਼ਲ ਮੀਡੀਆ 'ਤੇ ਫੋਟੋਜ਼ ਸ਼ੇਅਰ ਕਰਦੇ ਰਹਿੰਦੇ ਹਨ।
ਬਹੁਤ ਖੂਬਸੂਰਤ ਹੈ ਡੇਨੀਅਲ ਵਾਈਟ, ਦੇਖੋਂ ਤਸਵੀਰਾਂ
'ਬੇਬੀ ਗਰਲ' ਨੂੰ ਖਾਣਾ ਖਿਲਾਉਂਦੇ ਦਿਖੇ ਧੋਨੀ, ਵੀਡੀਓ ਵਾਇਰਲ
NEXT STORY