ਆਬੂਧਾਬੀ : ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੂੰ ਲਗਦਾ ਹੈ ਕਿ ਇੰਗਲੈਂਡ ਦਾ 100 ਗੇਂਦਾਂ ਦਾ ਕ੍ਰਿਕਟ ਦਾ ਨਵਾਂ ਫਾਰਮੈੱਟ ਟੀ-10 ਫਾਰਮੈੱਟ ਦੀ ਤਰ੍ਹਾਂ ਹੀ ਕ੍ਰਾਂਤੀ ਲਿਆ ਸਕਦਾ ਹੈ। ਟੀ-20 ਦੀ ਸਫਲਤਾ ਨਾਲ ਕਈ ਤਰ੍ਹਾਂ ਦੇ ਫਾਰਮੈੱਟ ਸ਼ੁਰੂ ਹੋਏ ਜਿਸ ਵਿਚ ਟੀ-10 ਵੀ ਸ਼ਾਮਲ ਹੈ। 2 ਵਾਰ ਦੇ ਵਰਲਡ ਕੱਪ ਜੇਤੂ ਤੋਂ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਦਿ ਹੰਡ੍ਰੇਡ ਕਾਫੀ ਰੋਮਾਂਚਕ ਸੰਭਾਵਨਾ ਦਿਸਦੀ ਹੈ। 100 ਗੇਂਦਾਂ ਦਾ ਨਵਾਂ ਫਾਰਮੈੱਟ ਰੋਮਾਂਚਕ ਹੋ ਸਕਦਾ ਹੈ। ਇਹ ਟੀ-20 ਦੀ ਤਰ੍ਹਾਂ ਕ੍ਰਾਂਤੀ ਹੋ ਸਕਦੀ ਹੈ।''
ਦਿ ਹੰਡ੍ਰੇਡ 2020 ਵਿਚ ਸ਼ੁਰੂ ਹੋ ਰਿਹਾ ਹੈ ਅਤੇ ਇੰਗਲੈਂਡ ਵਿਚ ਰਵਾਇਤੀ ਕਾਊਂਟੀ ਕ੍ਰਿਖਟ ਤੋਂ ਹੱਟ ਕੇ ਇਸ ਨਵੇਂ ਟੂਰਨਾਮੈਂਟ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਵਿਚ ਟੀਮਾਂ 100 ਗੇਂਦਾਂ ਤਕ ਬੱਲੇਬਾਜ਼ੀ ਕਰਨਗੀਆਂ ਜਿਸ ਵਿਚ 10 ਗੇਂਦ ਤੋਂ ਬਾਅਦ ਪਾਸੇ ਬਦਲੇ ਜਾਣਗੇ ਜਦਕਿ ਹਰੇਕ ਗੇਂਦਬਾਜ਼ ਲਗਾਤਾਰ 5 ਜਾਂ 10 ਗੇਂਦਾਂ ਸੁੱਟ ਸਕਦਾ ਹੈ।
ਮਹਿਲਾ ਹਾਕੀ ਰਾਸ਼ਟਰੀ ਕੋਚਿੰਗ ਕੈਂਪ ਲਈ 33 ਸੰਭਾਵੀ ਖਿਡਾਰਨਾਂ ਦਾ ਐਲਾਨ
NEXT STORY