ਡਬਲਿਨ- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਯੂਨੀਫਰ ਅੰਡਰ 23 ਪੰਜ ਦੇਸ਼ਾਂ ਦੇ ਟੂਰਨਾਮੈਂਟ 'ਚ ਆਇਰਲੈਂਡ ਦੇ ਖ਼ਿਲਾਫ਼ ਐਤਵਾਰ ਨੂੰ ਜਿੱਤ ਨਾਲ ਆਗਾਜ਼ ਕਰਨ ਉਤਰੇਗੀ। ਆਖ਼ਰੀ ਵਾਰ ਇਸ ਸਾਲ ਅਪ੍ਰੈਲ 'ਚ ਦੱਖਣੀ ਅਫਰੀਕਾ 'ਚ ਜੂਨੀਅਰ ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਦਾ ਸਾਹਮਣਾ ਆਇਰਲੈਂਡ, ਨੀਦਰਲੈਂਡ, ਅਮਰੀਕਾ ਤੇ ਯੂਕ੍ਰੇਨ ਨਾਲ ਹੋਵੇਗਾ।
ਇਹ ਵੀ ਪੜ੍ਹੋ : ਫੀਡੇ ਕੈਂਡੀਡੇਟਸ ਸ਼ਤਰੰਜ : ਨੇਪੋਮਿੰਸੀ ਤੇ ਕਾਰੂਆਨਾ ਦੀ ਜਿੱਤ ਨਾਲ ਸ਼ੁਰੂਆਤ
ਭਾਰਤ ਦੀ ਕਪਤਾਨ ਵੈਸ਼ਣਵੀ ਫਾਲਕੇ ਨੇ ਹਾਕੀ ਇੰਡੀਆ ਤੋਂ ਕਿਹਾ ਕਿ ਅਸੀਂ ਇੱਥੇ ਯੂਨੀਫਰ ਅੰਡਰ 23 ਪੰਜ ਦੇਸ਼ਾਂ ਦਾ ਟੂਰਨਾਮੈਂਟ ਖੇਡ ਰਹੇ ਹਾਂ ਤੇ ਇਸ ਨੂੰ ਲੈ ਕੇ ਕਾਫ਼ੀ ਰੋਮਾਂਚਿਤ ਹਾਂ। ਮੌਸਮ ਚੰਗਾ ਹੈ ਤੇ ਅਸੀਂ ਇਸ ਦੇ ਮੁਤਾਬਕ ਢਲਣ ਲਈ ਕੁਝ ਅਭਿਆਸ ਸੈਸ਼ਨਾਂ 'ਚ ਹਿੱਸਾ ਲਿਆ।
ਇਹ ਵੀ ਪੜ੍ਹੋ : ਦਿਨੇਸ਼ ਕਾਰਤਿਕ ਦਾ ਧਮਾਲ, T20I 'ਚ ਪਹਿਲਾ ਅਰਧ ਸੈਂਕੜਾ ਜੜ ਕੇ ਤੋੜੇ ਧੋਨੀ ਦੇ ਦੋ ਰਿਕਾਰਡ
ਉਨ੍ਹਾਂ ਕਿਹਾ ਕਿ ਅਭਿਆਸ 'ਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ ਤੇ ਉਮੀਦ ਹੈ ਕਿ ਮੈਚਾਂ 'ਚ ਇਸ ਨੂੰ ਦੋਹਰਾ ਸਕਾਂਗੇ। ਆਇਰਲੈਂਡ ਦੇ ਖਿਲਾਫ ਖੇਡਣ ਦੇ ਬਾਅਦ ਭਾਰਤੀ ਟੀਮ 20 ਜੂਨ ਨੂੰ ਨੀਦਰਲੈਂਡ ਨਾਲ, 22 ਜੂਨ ਨੂੰ ਯੂਕ੍ਰੇਨ ਨਾਲ ਤੇ 23 ਜੂਨ ਨੂੰ ਅਮਰੀਕਾ ਨਾਲ ਖੇਡੇਗੀ। ਰਾਊਂਡ ਰੌਬਿਨ ਪੜਾਅ ਦੇ ਬਾਅਦ ਚੋਟੀ ਦੀਆਂ 2 ਟੀਮਾਂ ਫਾਈਨਲ ਖੇਡਣਗੀਆਂ ਤੇ ਤੀਜੇ ਤੇ ਚੌਥੇ ਸਥਾਨ ਦੀਆਂ ਟੀਮਾਂ ਕਾਂਸੀ ਤਮਗ਼ੇ ਲਈ ਖੇਡਣਗੀਆਂ। ਫਾਈਨਲ 26 ਜੂਨ ਨੂੰ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੌਰਵ ਕੋਠਾਰੀ ਨੂੰ ਪੈਸਿਫਿਕ ਕੌਮਾਂਤਰੀ ਸਨੂਕਰ 'ਚ ਦੋ ਖ਼ਿਤਾਬ
NEXT STORY