ਐਡੀਲੇਡ– ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੇ ਸਾਰੇ ਟੈਸਟ ਮੈਚਾਂ ਵਿਚ ਲਾਲ ਗੇਂਦ ਦੀ ਜਗ੍ਹਾ ਗੁਲਾਬੀ ਗੇਂਦ ਨੂੰ ਰੱਖਣ ਦੀ ਪੈਰਵੀ ਕਰਦੇ ਹੋਏ ਕਿਹਾ ਕਿ ਲਾਲ ਗੇਂਦ ਤੋਂ ਗੇਂਦਬਾਜ਼ ਨੂੰ ਕੋਈ ਮਦਦ ਨਹੀਂ ਮਿਲਦੀ। ਗੁਲਾਬੀ ਗੇਂਦ ਡੇ-ਨਾਈਟ ਦੇ ਟੈਸਟ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਵਾਰਨ ਨੇ ਕਿਹਾ,‘‘ਮੈਂ ਪਿਛਲੇ ਕੁਝ ਸਾਲਾਂ ਤੋਂ ਇਹ ਕਹਿੰਦਾ ਆ ਰਿਹਾ ਹਾਂ ਤੇ ਮੇਰਾ ਮੰਨਣਾ ਹੈ ਕਿ ਸਾਰੇ ਟੈਸਟ ਮੈਚਾਂ ਵਿਚ ਗੁਲਾਬੀ ਗੇਂਦ ਇਸਤੇਮਾਲ ਹੋਣੀ ਚਾਹੀਦੀ ਹੈ। ਦਿਨ ਦੇ ਮੈਚਾਂ ਵਿਚ ਵੀ।’’
ਉਸ ਨੇ ਕਿਹਾ, ‘‘ਗੁਲਾਬੀ ਗੇਂਦ ਨੂੰ ਦੇਖਣ ਵਿਚ ਆਸਾਨੀ ਹੁੰਦੀ ਹੈ। ਦਰਸ਼ਕ ਵੀ ਇਸ ਨੂੰ ਆਸਾਨੀ ਨਾਲ ਦੇਖ ਸਕਦੇ ਹਨ। ਇਹ ਟੀ. ਵੀ. ’ਤੇ ਵੀ ਚੰਗੀ ਲੱਗਦੀ ਹੈ। ਇਸ ਲਈ ਹਮੇਸ਼ਾ ਗੁਲਾਬੀ ਗੇਂਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ।’’
ਵਾਰਨ ਨੇ ਕਿਹਾ,‘‘60 ਓਵਰਾਂ ਤੋਂ ਬਾਅਦ ਇਸ ਨੂੰ ਬਦਲ ਸਕਦੇ ਹਾਂ ਕਿਉਂਕਿ ਇਹ ਨਰਮ ਹੋ ਜਾਂਦੀ ਹੈ। ਮੈਂ ਚਾਹਾਂਗਾ ਕਿ ਹਰ ਟੈਸਟ ਵਿਚ ਗੁਲਾਬੀ ਗੇਂਦ ਦਾ ਇਸਤੇਮਾਲ ਹੋਵੇ। ਲਾਲ ਗੇਂਦ ਸਵਿੰਗ ਨਹੀਂ ਲੈਂਦੀ। ਇਸ ਨਾਲ ਕੋਈ ਮਦਦ ਨਹੀਂ ਮਿਲਦੀ ਤੇ 25 ਓਵਰਾਂ ਤੋਂ ਬਾਅਦ ਇਹ ਨਰਮ ਹੋ ਜਾਂਦੀ ਹੈ। ਇੰਗਲੈਂਡ ਵਿਚ ਡਿਊਕ ਗੇਂਦ ਨੂੰ ਛੱਡ ਕੇ ਇਹ ਬਕਵਾਸ ਹੈ।’’
ਨੋਟ- ਟੈਸਟ ’ਚ ਲਾਲ ਗੇਂਦ ਦੀ ਜਗ੍ਹਾ ਗੁਲਾਬੀ ਗੇਂਦ ਹੋਣੀ ਚਾਹੀਦੀ ਹੈ : ਵਾਰਨ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਨਰਸਿੰਘ ਯਾਦਵ ਤੇ ਰਵੀ ਦਹੀਆ ਵਿਸ਼ਵ ਕੱਪ ’ਚੋਂ ਬਾਹਰ
NEXT STORY