ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਗਾਜ਼ ਅੱਜ ਤੋਂ ਕੋਲਕਾਤਾ ਦੇ ਈਡਨ ਗਾਰਡਨਸ 'ਚ ਸ਼ੁਰੂ ਹੋ ਰਿਹਾ ਹੈ। ਇਸ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਪਰ ਇਸ ਪ੍ਰੈੱਸ ਕਾਨਫਰੰਸ 'ਚ ਕੁਝ ਅਜਿਹਾ ਹੋਇਆ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੁਝ ਦੇਰ ਲਈ ਹੈਰਾਨ ਹੋ ਗਏ ਤੇ ਉਹ ਬੋਲਦੇ ਹੋਏ ਇਕ ਦਮ ਰੁਕ ਗਏ।
ਇਹ ਵੀ ਪੜ੍ਹੋ : 'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ
ਭਾਰਤੀ ਕਪਤਾਨ ਰੋਹਿਤ ਸ਼ਰਮਾ ਟੀ-20 ਸੀਰੀਜ਼ ਨੂੰ ਲੈ ਕੇ ਮੀਡੀਆ ਨਾਲ ਗੱਲ ਕਰ ਰਹੇ ਸਨ। ਰੋਹਿਤ ਦਸ ਰਹੇ ਸਨ ਕਿ ਭਾਰਤੀ ਟੀਮ ਦੀ ਟੀ-20 ਸੀਰੀਜ਼ ਨੂੰ ਲੈ ਕੇ ਕੀ ਰਣਨੀਤੀ ਹੈ ਤੇ ਕੋਲਕਾਤਾ ਦੀ ਪਿੱਚ ਕਿਹੋ ਜਿਹੀ ਹੈ। ਪਰ ਉਸੇ ਸਮੇਂ ਪਿੱਛਿਓਂ ਇਕ ਆਵਾਜ਼ ਆਉਂਦੀ ਹੈ ਜਿਸ 'ਚ ਸਾਫ਼-ਸਾਫ਼ ਸੁਣਿਆ ਜਾ ਸਕਦਾ ਹੈ ਕਿ ਥਰਡ ਵਰਲਡ ਵਾਰ ਦਾ ਕਾਉਂਟਡਾਊਨ ਸ਼ੁਰੂ। ਜਿਵੇਂ ਹੀ ਰੋਹਿਤ ਸ਼ਰਮਾ ਨੇ ਇਹ ਆਵਾਜ਼ ਸੁਣੀ ਉਹ ਵਿਚਾਲੇ ਹੀ ਰੁਕ ਗਏ।
ਕੁਝ ਦੇਰ ਚਲਣ ਦੇ ਬਾਅਦ ਇਹ ਆਵਾਜ਼ ਬੰਦ ਹੋ ਗਈ ਤੇ ਰੋਹਿਤ ਸ਼ਰਮਾ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ। ਇਸ ਤਰ੍ਹਾਂ ਪ੍ਰੈੱਸ ਕਾਨਫਰੰਸ ਦੇ ਦੌਰਾਨ ਆਵਾਜ਼ ਆਉਣ ਨਾਲ ਕਪਤਾਨ ਰੋਹਿਤ ਸ਼ਰਮਾ ਨਾਰਾਜ਼ ਵੀ ਦਿਸੇ ਤੇ ਇਹ ਸਾਫ਼ ਉਨ੍ਹਾਂ ਦੇ ਚਿਹਰੇ ਤੋਂ ਦਿਸ ਰਿਹਾ ਸੀ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ
ਜ਼ਿਕਰਯੋਗ ਹੈ ਕਿ ਇਸ ਸਮੇਂ ਰੂਸ ਤੇ ਯੂਕ੍ਰੇਨ ਦਰਮਿਆਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਰੂਸ ਕਿਸੇ ਵੀ ਸਮੇਂ ਯੂਕ੍ਰੇਨ 'ਤੇ ਹਮਲਾ ਕਰ ਸਕਦਾ ਹੈ ਜਿਸ ਨਾਲ ਤੀਜੀ ਵਰਲਡ ਵਾਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹੋ ਕਾਰਨ ਹੈ ਕਿ ਜਦੋਂ ਰੋਹਿਤ ਸ਼ਰਮਾ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਕਿਸੇ ਟੀ. ਵੀ. ਤੋਂ ਇਹ ਆਵਾਜ਼ ਸੁਣੀ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੀ-20 ਰੈਂਕਿੰਗ: ਕੇ.ਐੱਲ. ਰਾਹੁਲ ਚੌਥੇ ਅਤੇ ਵਿਰਾਟ ਕੋਹਲੀ 10ਵੇਂ ਸਥਾਨ 'ਤੇ ਬਰਕਰਾਰ
NEXT STORY