ਨਵੀਂ ਦਿੱਲੀ (ਬਿਊਰੋ)— ਫਿਲਹਾਲ, ਸਾਊਥ ਅਫਰੀਕਾ ਵਿਚ ਟੈਸਟ ਖੇਡ ਰਹੀ ਟੀਮ ਇੰਡੀਆ ਲਈ ਚੰਗੀ ਖਬਰ ਹੈ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਾਊਥ ਅਫਰੀਕਾ ਲਈ ਰਵਾਨਾ ਹੋ ਚੁੱਕੇ ਹਨ। ਧੋਨੀ ਨਾਲ ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ ਅਤੇ ਸ਼ਰੇਅਸ ਅਈਅਰ ਵੀ ਸਨ। ਦੱਸ ਦਈਏ, ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਟੀਮ ਇੰਡੀਆ 0-2 ਤੋਂ ਪਛੜ ਰਹੀ ਹੈ। ਪਰ, ਧੋਨੀ ਦੇ ਇੰਨੀ ਜਲਦੀ ਸਾਊਥ ਅਫਰੀਕਾ ਜਾਣ ਨਾਲ ਕਪਤਾਨ ਵਿਰਾਟ ਕੋਹਲੀ ਥੋੜ੍ਹੀ ਰਾਹਤ ਦੀ ਸਾਹ ਲੈਣਗੇ। ਟੈਸਟ ਸੀਰੀਜ਼ ਦੇ ਬਾਅਦ ਟੀਮ ਨੂੰ ਵਨਡੇ ਅਤੇ ਟੀ-20 ਸੀਰੀਜ਼ ਵੀ ਖੇਡਣੀ ਹੈ।

ਫਲਾਈਟ ਵਿਚ ਜੋਂਟੀ ਰੋਡਸ ਦੇ ਬੱਚਿਆਂ ਨਾਲ ਮਹਿੰਦਰ ਸਿੰਘ ਧੋਨੀ

ਸ਼ਰਮਨਾਕ! 73 ਪਾਰੀਆਂ 'ਚ ਇਕ ਵੀ ਸੈਂਕੜਾ ਨਹੀਂ ਜੜ ਸਕਿਆ ਪਾਰਥਿਵ ਪਟੇਲ
NEXT STORY