ਨਵੀਂ ਦਿੱਲੀ, (ਬਿਊਰੋ)— ਦੱਖਣੀ ਅਫਰੀਕਾ ਵਿਚਾਲੇ ਜੋਹਾਨਿਸਬਰਗ 'ਚ ਖੇਡੇ ਜਾ ਰਹੇ ਤੀਜੇ ਟੈਸਟ 'ਚ ਇਕ ਵਾਰ ਫਿਰ ਵਿਕਟਕੀਪਰ ਪਾਰਥਿਵ ਪਟੇਲ ਨੂੰ ਮੌਕਾ ਦਿੱਤਾ ਗਿਆ ਹੈ। ਪਾਰਥਿਵ ਪਟੇਲ ਦੂਜੇ ਟੈਸਟ 'ਚ ਖਰਾਬ ਪ੍ਰਦਰਸ਼ਨ ਦੇ ਚਲਦੇ ਆਲੋਚਨਾਵਾਂ ਦਾ ਸ਼ਿਕਾਰ ਹੋਏ ਸਨ। ਬਾਵਜੂਦ ਇਸ ਦੇ ਵਿਰਾਟ ਕੋਹਲੀ ਵੱਲੋਂ ਉਨ੍ਹਾਂ ਨੂੰ ਮੌਕਾ ਦਿੱਤਾ ਜਾਣਾ ਕਿਸੇ ਨੂੰ ਸਮਝ ਨਹੀਂ ਆਇਆ। ਪਾਰਥਿਵ ਇਸ ਮੈਚ 'ਚ ਕੁਝ ਖਾਸ ਨਹੀਂ ਕਰ ਸਕੇ। ਜਦੋਂ ਸਸਤੇ 'ਚ 5 ਵਿਕਟ ਗੁਆ ਕੇ ਭਾਰਤੀ ਟੀਮ ਮੁਸ਼ਕਲ 'ਚ ਸੀ ਤਾਂ ਪਾਰਥਿਵ ਪਟੇਲ ਵੀ ਸਿਰਫ 2 ਦੌੜਾਂ ਬਣਾ ਕੇ ਆਪਣਾ ਵਿਕਟ ਦੇ ਬੈਠੇ।
ਇਹ ਪਾਰਥਿਵ ਪਟੇਲ ਦਾ 25ਵਾਂ ਟੈਸਟ ਸੀ, ਜਿਸ ਦੀਆਂ 37 ਪਾਰੀਆਂ ਦਾ ਜੇਕਰ ਵਿਸ਼ਲੇਸ਼ਣ ਕਰੀਏ ਤਾਂ ਇਕ ਵੀ ਸੈਂਕੜਾ ਨਜ਼ਰ ਨਹੀਂ ਆਉਂਦਾ ਹੈ। ਪਾਰਥਿਵ ਨੇ ਆਪਣੇ ਟੈਸਟ ਕਰੀਅਰ 'ਚ 6 ਅਰਧ ਸੈਂਕੜੇ ਜ਼ਰੂਰ ਲਗਾਏ ਹਨ। ਪਰ ਇਸ ਨੂੰ ਉਹ ਸੈਂਕੜੇ 'ਚ ਤਬਦੀਲ ਕਰਨ 'ਚ ਕਦੀ ਸਫਲ ਨਾ ਹੋ ਸਕੇ। ਜੇਕਰ ਅਸੀਂ ਉਨ੍ਹਾਂ ਦੀਆਂ 38 ਵਨਡੇ ਦੀਆਂ 34 ਪਾਰੀਆਂ ਦੀ ਗੱਲ ਕਰੀਏ ਤਾਂ ਪਾਰਥਿਵ ਇੱਥੇ ਵੀ 4 ਅਰਧ ਸੈਂਕੜੇ ਲਗਾ ਚੁੱਕੇ ਹਨ। ਟੀ-20 'ਚ ਉਨ੍ਹਾਂ ਨੂੰ 2 ਵਾਰ ਮੌਕਾ ਦਿੱਤਾ ਗਿਆ, ਜਿਸ 'ਚ ਕੁਲ ਮਿਲਾ ਕੇ ਪਾਰਥਿਵ ਟੀਮ ਲਈ 36 ਦੌੜਾਂ ਹੀ ਬਣਾ ਸਕੇ।

ਰੀਆਲ ਮੈਡ੍ਰਿਡ ਦੀ ਸ਼ਰਮਨਾਕ ਹਾਰ ਦੀ ਜ਼ਿੰਮੇਦਾਰੀ ਜ਼ਿਦਾਨ ਨੇ ਲਈ
NEXT STORY