ਕੋਲਾਕਾਤਾ- ਕੋਲਕਾਤਾ ਦੇ ਮੈਦਾਨ 'ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਤੋਂ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਤੀਜੇ ਟੀ-20 ਮੈਚ ਵਿਚ ਆਪਣੇ ਬੱਲੇ ਦਾ ਜਲਵਾ ਦਿਖਾਇਆ। ਕੇ. ਐੱਲ. ਰਾਹੁਲ ਦੇ ਨਾਲ ਬੀਤੇ 5 ਮੈਚਾਂ 'ਚ 50 ਪਲਸ ਸਾਂਝੇਦਾਰੀਆਂ ਕਰ ਰਹੇ ਰੋਹਿਤ ਸ਼ਰਮਾ ਇਸ ਵਾਰ ਈਸ਼ਾਨ ਕਿਸ਼ਨ ਦੇ ਨਾਲ ਮੈਦਾਨ 'ਤੇ ਉਤਰੇ ਤੇ ਫਿਰ ਤੋਂ ਪਹਿਲਾਂ ਵਿਕਟ ਦੇ ਲਈ 50 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਨੇ ਇਸ ਦੌਰਾਨ ਟੀ-20 ਅੰਤਰਰਾਸ਼ਟਰੀ ਵਿਚ ਆਪਣੇ 150 ਛੱਕੇ ਵੀ ਪੂਰੇ ਕੀਤੇ। ਦੇਖੋ ਰੋਹਿਤ ਦੇ ਰਿਕਾਰਡ-
ਟੀ-20 ਵਿਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
30- ਰੋਹਿਤ ਸ਼ਰਮਾ
29- ਵਿਰਾਟ ਕੋਹਲੀ
25- ਬਾਬਰ ਆਜ਼ਮ
22- ਡੇਵਿਡ ਵਾਰਨਰ
21- ਮਾਰਟਿਨ ਗੁਪਟਿਲ
ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ
ਟੀ-20 ਵਿਚ ਸਭ ਤੋਂ ਜ਼ਿਆਦਾ ਛੱਕੇ
161- ਮਾਰਟਿਨ ਗੁਪਟਿਲ
150- ਰੋਹਿਤ ਸ਼ਰਮਾ
124- ਕ੍ਰਿਸ ਗੇਲ
ਇਹ ਸ਼ਾਟ ਲਗਾ ਕੇ ਪੂਰੇ ਕੀਤੇ ਟੀ-20 ਵਿਚ ਆਪਣੇ 150 ਛੱਕੇ
ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਟੀ-20 ਛੱਕੇ
85- ਇਯੋਨ ਮੋਰਗਨ
70- ਆਰੋਨ ਫਿੰਚ
59- ਵਿਰਾਟ ਕੋਹਲੀ
53- ਅਸਗਰ ਅਫਗਾਨ
50- ਰੋਹਿਤ ਸ਼ਰਮਾ
ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ
ਟੀ-20 ਵਿਚ ਸਭ ਤੋਂ ਜ਼ਿਆਦਾ ਦੌੜਾਂ
3248 ਮਾਰਟਿਨ ਗੁਪਟਿਲ
3227 ਵਿਰਾਟ ਕੋਹਲੀ
3197 ਰੋਹਿਤ ਸ਼ਰਮਾ
2608 ਆਰੋਨ ਫਿੰਚ
2570 ਪਾਲ ਸਟਰਲਿੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v NZ : ਭਾਰਤ ਦੀ ਸ਼ਾਨਦਾਰ ਜਿੱਤ, ਟੀ20 ਸੀਰੀਜ਼ 'ਚ ਨਿਊਜ਼ੀਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
NEXT STORY