ਨਵੀਂ ਦਿੱਲੀ—ਆਗਰਾ ਦੇ ਇਕ ਕ੍ਰਿਕੇਟਰ ਨੇ ਮੁੰਬਈ 'ਚ ਆਤਿਸ਼ੀ ਪਾਰੀ ਖੇਡ ਕੇ ਕ੍ਰਿਕੇਟ ਜਗਤ 'ਚ ਹਲਚਲ ਪੈਦਾ ਕਰ ਦਿੱਤੀ ਹੈ। ਬਬਲੂ ਯਾਦਵ ਨਾਮਕ ਇਸ ਬੱਲੇਬਾਜ਼ ਨੇ ਮੁੰਬਈ 'ਚ ਚਲ ਰਹੀ ਅਕੈਡਮੀ ਕ੍ਰਿਕੇਟ ਟੂਰਨਾਮੈਂਟ 'ਚ 240 ਦੋੜਾਂ ਦੀ ਤੂਫਾਨੀ ਪਾਰੀ ਖੇਡੀ। ਬਬਲੂ ਨੇ ਵਿਵਿਧਾ ਸਨਰਾਈਜ਼ ਕ੍ਰਿਕੇਟ ਅਕੈਡਮੀ ਵੱਲੋਂ ਖੇਡਦੇ ਹੋਏ ਕਰੌਸ ਮੌਦਾਨ ਕ੍ਰਿਕੇਟ ਅਕੈਡਮੀ ਦੇ ਖਿਲਾਫ ਦੋਹਰਾ ਸੈਂਕੜਾ ਬਣਾਇਆ।
ਵਿਵਿਧਾ ਸਨਰਾਈਜ਼ ਕ੍ਰਿਕੇਟ ਅਕੈਡਮੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਵਿਵਿਧਾ ਅਕੈਡਮੀ ਨੇ 9 ਓਵਰਾਂ 'ਚ 60 ਦੋੜਾਂ 'ਤੇ ਪੰਜ ਵਿਕਟਾਂ ਲਈਆਂ। ਇਸਦੇ ਬਾਅਦ ਮੈਦਾਨ 'ਚ ਜੋ ਹੋਇਆ, ਉਹ ਇੱਥੇ ਮੌਜੂਦ ਕ੍ਰਿਕੇਟ ਪ੍ਰੇਮੀਆਂ ਦੇ ਲਈ ਅਕੈਡਮੀ ਕ੍ਰਿਕੇਟ ਟੂਰਨਾਮੈਂਟ 'ਚ ਯਾਦਗਾਰ ਬਣ ਗਿਆ।
ਬਬਲੂ ਯਾਦਵ ਨੇ ਸਿਰਫ 95 ਗੇਂਦਾਂ 'ਚ 35 ਚੌਕੇ ਅਤੇ 15 ਛਿੱਕਿਆਂ ਦੀ ਮਦਦ ਨਾਲ 240 ਦੋੜਾਂ ਦੀ ਪਾਰੀ ਖੇਡੀ। ਵਿਵਿਧਾ ਸਨਰਾਈਜ਼ ਨੇ ਫਰਾਸ ਮੈਦਾਨ ਕ੍ਰਿਕੇਟ ਅਕੈਡਮੀ ਦੇ ਸਾਹਮਣੇ 450 ਦੋੜਾਂ ਦੇ ਵਿਸ਼ਾਲ ਸਕੋਰ ਦਾ ਟੀਚਾ ਦਿੱਤਾ। ਬੌਬੀ ਕੁਮਾਰ ਨੇ 42 , ਅਮਿਤ ਗਰਗ ਨੇ 36 ਅਤੇ ਨਿਖਿਲ ਸਿੰਘ ਨੇ 34 ਦੋੜਾਂ ਦਾ ਯੋਗਦਾਨ ਦਿੱਤਾ। ਟੀਚਾ ਹਾਸਲ ਕਰਨ ਦੇ ਲਈ ਮੁੰਬਈ ਦੀ ਕਰੌਸ ਮੈਦਾਨ ਕ੍ਰਿਕੇਟ ਅਕੈਡਮੀ 60 ਦੋੜਾਂ 'ਤੇ ਹੀ ਢੇਰ ਹੋ ਗਈ। ਵਿਵਿਧਾ ਵੱਲੋਂ ਖੱਬੇ ਹੱਥ ਦੇ ਸਪਿੰਨਰ ਸ਼ਿਵਾਂਗ ਗੁਰਆਨੀ ਨੇ ਪੰਜ ਵਿਕਟਾਂ ਲਈਆਂ।
ਸੱਜੇ ਹੱਥ ਦੇ ਲੇਗ ਬ੍ਰੇਕ ਬੱਲੇਬਾਜ਼ ਅਮਿਤ ਗਰਗ ਨੇ ਤਿੰਨ ਵਿਕਟਾਂ ਅਤੇ ਬਸ਼ਾਰਤ ਅਲੀ ਨੇ ਦੋ ਵਿਕਟਾਂ ਲਈਆਂ। ਮੈਨ ਆਫ ਦ ਮੈਚ ਬਬਲੂ ਯਾਦਵ ਨੂੰ ਦਿੱਤਾ ਗਿਆ।
BCCI ਦੇ ਕਾਰਜਵਾਹਕ ਸਕੱਤਰ ਨੇ COA ਤੋਂ ਮਨਜ਼ੂਰੀ ਲਏ ਬਿਨਾ ਮਹਾਪ੍ਰਬੰਧਕ ਦਾ ਕਰਾਰ ਵਧਾਇਆ
NEXT STORY