ਸਪੋਰਟਸ ਡੈਸਕ : ਆਈ. ਪੀ. ਐੱਲ. ਸੀਜ਼ਨ 12 ਦੇ ਐਲਿਮੀਨੇਟਰ ਮੈਚ ਵਿਚ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ ਨਾ ਸਿਰਫ ਆਪਣੀ ਟੀਮ ਨੂੰ ਮੈਚ ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸਗੋਂ ਪੰਤ ਨੇ ਸ਼ਾਨਦਾਰ ਪਾਰੀ ਨਾਲ ਲੋਕਾਂ ਨੂੰ ਆਪਣੀ ਮੁਰੀਦ ਵੀ ਬਣਾ ਲਿਆ। ਉਨ੍ਹਾਂ ਵਿਚੋਂ ਇਕ ਹੈ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਜਿਸ ਨੇ ਪੰਤ ਦੀ ਤੁਲਨਾ ਵਰਿੰਦਰ ਸਹਿਵਾਗ ਨਾਲ ਕਰ ਦਿੱਤੀ।

ਮਾਂਜਰੇਕਰ ਨੇ ਟਵਿੱਟਰ 'ਤੇ ਲਿਖਿਆ, ''ਮੇਰੀ ਨਜ਼ਰ ਵਿਚ ਰਿਸ਼ਭ ਪੰਤ ਅੱਜ ਦੇ ਸਮੇਂ ਦਾ ਵਰਿੰਦਰ ਸਹਿਵਾਗ ਹੈ। ਉਸ ਨਾਲ ਅਲੱਗ ਤਰ੍ਹਾਂ ਨਾਲ ਵਰਤਾਓ ਕਰਨਾ ਚਾਹੀਦਾ ਹੈ। ਸਾਨੂੰ ਉਹ ਜਿਸ ਤਰ੍ਹਾਂ ਦੇ ਹਨ ਉਸੇ ਤਰ੍ਹਾਂ ਦੇ ਰਹਿਣ ਦੇਣਾ ਚਾਹੀਦਾ ਹੈ। ਸਾਨੂੰ ਚਾਹੇ ਪੰਤ ਨੂੰ ਟੀਮ ਵਿਚ ਰੱਖਣਾ ਚਾਹੀਦਾ ਹੈ ਜਾਂ ਨਹੀਂ ਪਰ ਉਸ ਨੂੰ ਬਦਲਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨੀ ਚਾਹੀਦੀ। ਹੈਦਰਾਬਾਦ ਖਿਲਾਫ ਖੇਡੇ ਗ ਮੈਚ ਵਿਚ ਪੰਤ ਨੇ 21 ਗੇਂਦਾਂ 'ਤੇ 5 ਛੱਕਿਆਂ ਦੀ ਮਦਦ ਨਾਲ 49 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਪੰਤ ਨੇ ਹੁਣ ਤੱਕ ਕੇਡੇ 15 ਮੈਚਾਂ ਵਿਚ 37.50 ਦੀ ਔਸਤ ਨਾਲ 450 ਦੌੜਾਂ ਬਣਾਈਆਂ ਹਨ।
1 ਦੌੜ 'ਤੇ ਡਿੱਗੀਆਂ 5 ਵਿਕਟਾਂ, ਮਸਾਬਾਤ ਕਲਾਸ ਨੇ ਲਈ ਹੈਟ੍ਰਿਕ
NEXT STORY