ਨਵੀਂ ਦਿੱਲੀ, (ਬਿਊਰੋ)— ਦਿੱਗਜ ਸਟ੍ਰਾਈਕਰ ਰਾਨੀ ਰਾਮਪਾਲ ਗੋਲਡ ਕੋਸਟ 'ਚ ਅਗਲੇ ਮਹੀਨੇ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨੀ ਕਰੇਗੀ। 27 ਸਾਲਾ ਸਵਿਤਾ ਨੇ ਟੀਮ 'ਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਹਾਲ ਹੀ ਦੱਖਣੀ ਕੋਰੀਆ ਦੌਰੇ 'ਚ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਲ ਰਜਨੀ ਇਤੀਮਾਰਪੂ ਦੂਜੀ ਗੋਲਕੀਪਰ ਹੋਵੇਗੀ।
ਭਾਰਤੀ ਟੀਮ ਨੂੰ 4 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ 'ਚ ਮਲੇਸ਼ੀਆ, ਵੇਲਸ, ਇੰਗਲੈਂਡ ਅਤੇ ਦੱਖਣੀ ਅਫਰੀਕਾ ਦੇ ਨਾਲ ਪੂਲ-ਏ 'ਚ ਰਖਿਆ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਪੰਜ ਅਪ੍ਰੈਲ ਨੂੰ ਵੇਲਸ ਦੇ ਖਿਲਾਫ ਕਰੇਗਾ।
ਮੁੱਖ ਕੋਚ ਹਰਿੰਦਰ ਸਿੰਘ ਨੂੰ ਹਾਲਾਂਕਿ ਵਿਸ਼ਵਾਸ ਹੈ ਕਿ ਦੱਖਣੀ ਕੋਰੀਆ ਦੇ ਖਿਲਾਫ ਪੰਜ ਮੈਚਾਂ ਦੀ ਲੜੀ ਜਿੱਤਣ ਦੇ ਬਾਅਦ ਉਤਸ਼ਾਹ ਨਾਲ ਭਰੀ ਭਾਰਤੀ ਟੀਮ ਉਲਟਫੇਰ ਕਰਨ 'ਚ ਸਮਰਥ ਹੈ। ਉਨ੍ਹਾਂ ਕਿਹਾ ਕਿ ਅਸੀਂ ਲੰਬੇ ਅਰਸੇ ਤੋਂ ਇਨ੍ਹਾਂ ਖਿਡਾਰੀਆਂ ਦੇ ਨਾਲ ਖੇਡ ਰਹੇ ਹਾਂ ਅਤੇ ਉਨ੍ਹਾਂ ਵਿਚਾਲੇ ਚੰਗਾ ਤਾਲਮੇਲ ਹੈ ਜਿਸ ਦਾ ਸਬੂਤ 2017 ਏਸ਼ੀਆ ਕੱਪ ਦੀ ਜਿੱਤ ਹੈ।
ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਸਵਿਤਾ (ਉਪ ਕਪਤਾਨ), ਰਜਨੀ ਇਤੀਮਾਰਪੁ
ਡਿਫੈਂਸ ਲਾਈਨ : ਦੀਪਿਕਾ, ਸੁਨੀਤਾ ਲਾਕੜਾ, ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਸੁਸ਼ੀਲ ਚਾਨੂੰ ਪੁਖਰਾਮਬਾਮ।
ਮਿਡਲ ਲਾਈਨ : ਮੋਨਿਕਾ, ਨਮਿਤਾ ਟੋਪੋ, ਨਿਕੀ ਪ੍ਰਧਾਨ, ਨੇਹਾ ਗੋਇਲ, ਲਿਲਿਮਾ ਮਿੰਜ।
ਅਡਵਾਂਸ ਲਾਈਨ : ਰਾਨੀ ਰਾਮਪਾਲ (ਕਪਤਾਨ), ਵੰਦਨਾ ਕਟਾਰੀਆ, ਲਾਲਰੇਮਸੀਆਮੀ, ਨਵਜੌਤ ਕੌਰ, ਨਵਨੀਤ ਕੌਰ, ਪੂਨਮ ਰਾਨੀ।
IPL ਤੋਂ ਬਾਹਰ ਹੋਇਆ ਨਿਊਜ਼ੀਲੈਂਡ ਦਾ ਇਹ ਆਲਰਾਊਂਡਰ
NEXT STORY