ਜੈਪੁਰ– ਗੁਜਰਾਤ ਟਾਈਟਨਜ਼ ਦੇ ਬੱਲੇਬਾਜ਼ੀ ਕੋਚ ਮੈਥਿਊ ਹੇਡਨ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਜ਼ਬਰਦਸਤ ਗੇਂਦਬਾਜ਼ੀ ਹਮਲਾ ਹੈ ਤੇ ਬੱਲੇਬਾਜ਼ੀ ਕ੍ਰਮ ਦੇ ਚੋਟੀ ’ਤੇ ਸ਼ਾਨਦਾਰ ਬੱਲੇਬਾਜ਼ ਮੌਜੂਦ ਹਨ ਤੇ ਨਾਲ ਹੀ ਇੰਡੀਅਨ ਪ੍ਰੀਮੀਅਰ ਲੀਗ ’ਚ ਟੀਮ ਸਹੀ ਸਮੇਂ ’ਤੇ ਆਪਣੀ ਬਿਹਤਰੀਨ ਫਾਰਮ ’ਚ ਆ ਰਹੀ ਹੈ।
ਟਾਈਟਨਜ਼ ਨੇ ਲਗਾਤਾਰ 5 ਮੈਚ ਜਿੱਤੇ ਹਨ ਜਿਨ੍ਹਾਂ ’ਚ ਸ਼ਨੀਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਵਿਰੁੱਧ 77 ਦੌੜਾਂ ਦੀ ਜਿੱਤ ਵੀ ਸ਼ਾਮਲ ਹੈ। ਇਸ ਜਿੱਤ ਦੇ ਨਾਲ ਟੀਮ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਤੇ ਪਲੇਅ ਆਫ ’ਚ ਜਗ੍ਹਾ ਬਣਾਉਣ ਦੇ ਪ੍ਰਮੁੱਖ ਦਾਅਵੇਦਾਰਾਂ ’ਚ ਸ਼ਾਮਲ ਹੈ।
ਹੇਡਨ ਨੇ ਕਿਹਾ, ‘‘ਇਹ ਇਕ ਬਹੁਤ ਚੰਗੀ ਟੀਮ ਹੈ। ਇਹ ਇਕ ਖਤਰਨਾਕ ਗੇਂਦਬਾਜ਼ੀ ਟੀਮ ਹੈ ਤੇ ਅੱਜ ਰਾਤ ਅਸੀਂ ਇਹੀ ਦੇਖਿਆ। ਇਹ ਇਕ ਬਹੁਤ ਹੀ ਘਾਤਕ ਗੇਂਦਬਾਜ਼ੀ ਇਕਾਈ ਸਾਬਤ ਹੋ ਸਕਦੀ ਹੈ।’’
ਉਸ ਨੇ ਕਿਹਾ, ‘‘ਸਾਡੇ ਬੱਲੇਬਾਜ਼ੀ ਕ੍ਰਮ ’ਚ ਚੋਟੀ ’ਤੇ ਬੇਹੱਦ ਸ਼ਾਨਦਾਰ ਬੱਲੇਬਾਜ਼ ਹਨ। ਚੋਟੀ ਦੇ ਤਿੰਨ ਬੱਲੇਬਾਜ਼ਾਂ ਨੇ ਇਕ ਬਹੁਤ ਹੀ ਮਜ਼ਬੂਤ ਇਕਾਈ ਬਣਾਈ ਹੈ।’’
ਰੋਮਾਂਚਕ ਮੁਕਾਬਲੇ 'ਚ RCB ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ, MI ਪਲੇਅ-ਆਫ ਦੀ ਦੌੜ 'ਚੋਂ ਹੋਈ ਬਾਹਰ
NEXT STORY