ਟੋਕੀਓ- ਇਟਲੀ ਦੇ ਲੇਮੰਟ ਮਾਰਸੇਲ ਜੈਕਬਸ ਨੇ ਟੋਕੀਓ ਓਲੰਪਿਕ ਦੀ ਫਰਾਟਾ ਦੌੜ ਵਿਚ 9.8 ਸੈਕੰਡ ਦੇ ਸਮੇਂ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਇਟਲੀ ਨੇ ਪਹਿਲੀ ਵਾਰ 100 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਹੈ। ਦੌੜ ਵਿਚ ਕੋਈ ਵੀ ਜਿੱਤ ਦਾ ਦਾਅਵੇਦਾਰ ਨਹੀਂ ਸੀ ਪਰ ਜੈਕਬਸ ਨੇ ਪਹਿਲਾ ਸਥਾਨ ਹਾਸਲ ਕਰ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਅਮਰੀਕਾ ਦੇ ਫ੍ਰੇਡ ਕਰਲੇ ਅਤੇ ਕੈਨੇਡਾ ਦੇ ਆਂਦਰੇ ਡਿਗ੍ਰਾਸੇ ਨੂੰ ਪਿੱਛੇ ਛੱਡਦੇ ਹੋਏ ਸੋਨ ਤਮਗਾ ਜਿੱਤਿਆ।
ਇਹ ਖ਼ਬਰ ਪੜ੍ਹੋ- ਸਿੰਧੂ ਦੇ ਕਾਂਸੀ ਤਮਗਾ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ PM ਮੋਦੀ ਨੇ ਦਿੱਤੀ ਵਧਾਈ
ਇਹ ਹੈ ਸਮਾਂ
9.80 ਲੇਮੰਟ ਜੈਕਬਸ, ਇਟਲੀ
9.84 ਐੱਫ. ਕਰਲੇ, ਸੰਯੁਕਤ ਰਾਜ ਅਮਰੀਕਾ
9.89 ਡੀ. ਗਾਰਸੀ, ਕੈਨੇਡਾ
9.93 ਏ. ਮਿਸਬਾਈਨ
9.95 ਆਰ. ਬੇਕਰ
9.98 ਬੀ. ਟੀ. ਸੂ.
ਇਹ ਖ਼ਬਰ ਪੜ੍ਹੋ- ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ
ਸੰਨਿਆਸ ਲੈ ਚੁੱਕੇ ਉਸੇਨ ਬੋਲਟ ਨੇ ਪਿਛਲੇ 13 ਸਾਲ ਤੋਂ ਇਸ ਮੁਕਾਬਲੇ ਵਿਚ ਦਬਦਬਾ ਬਣਾਇਆ ਹੋਇਆ ਸੀ। ਜੈਕਬਸ ਦੀ ਜਿੱਤ ਨਾਲ ਕੁਝ ਹੀ ਮਿੰਟ ਪਹਿਲਾਂ ਉਸਦੇ ਦੇਸ਼ ਦੇ ਜਿਨਯਾਮਾਰਕੋ ਟਾਮਬੇਰੀ ਅਤੇ ਕਤਰ ਐਥਲੀਟ ਮੁਤਾਜ ਏਸਾ ਬਾਰਸ਼ਿਮ ਇਕ ਅਸਾਨ ਜੰਪ ਨਾਲ ਬਰਾਬਰੀ 'ਤੇ ਰਹੇ, ਜਿਸ ਨਾਲ ਦੋਵਾਂ ਨੂੰ ਸੋਨ ਤਮਗਾ ਮਿਲਿਆ। ਇਸ ਤੋਂ ਪਹਿਲਾਂ ਵੈਨੇਜ਼ੁਏਲਾ ਦਾ ਯੁਲੀਮਾਰ ਰੋਜਾਸ ਨੇ ਟ੍ਰਿਪਲ ਜੰਪ ਮੁਕਾਬਲੇ ਵਿਚ 15.67 ਮੀਟਰ ਦੇ ਜੰਪ ਲਗਾ ਕੇ 26 ਸਾਲ ਪੁਰਾਣੇ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਪੇਨ, ਬ੍ਰਾਜ਼ੀਲ ਓਲੰਪਿਕ ਪੁਰਸ਼ ਫੁੱਟਬਾਲ ਦੇ ਸੈਮੀਫਾਈਨਲ 'ਚ
NEXT STORY