ਟੋਕੀਓ- ਸਾਰੀਆਂ ਉਮੀਦਾਂ ਨੂੰ ਪੂਰਾ ਕਰਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਹੁਣ ਸ਼ੁੱਕਰਵਾਰ ਨੂੰ ਇੱਥੇ ਗ੍ਰੇਟ ਬ੍ਰਿਟੇਨ ਵਿਰੁੱਧ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਓਲੰਪਿਕ ਵਿਚ ਪਹਿਲੀ ਵਾਰ ਟਾਪ-3 ਵਿਚ ਸਥਾਨ ਬਣਾ ਕੇ ਹੋਰ ਅੱਗੇ ਵਧਣ ਉਤਰੇਗੀ। ਪੁਰਸ਼ ਟੀਮ ਨੇ ਵੀਰਵਾਰ ਨੂੰ ਕਾਂਸੀ ਤਮਗਾ ਪਲੇਅ ਆਫ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲ ਬਾਅਦ ਓਲੰਪਿਕ ਤਮਗਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ।
ਇਹ ਖ਼ਬਰ ਪੜ੍ਹੋ-ਵਿਰਾਟ ਇਕ ਵਾਰ ਫਿਰ ਹੋਏ ਐਂਡਰਸਨ ਦਾ ਸ਼ਿਕਾਰ, ਬਣਾਇਆ ਇਹ ਰਿਕਾਰਡ
ਭਾਰਕੀ ਮਹਿਲਾ ਹਾਕੀ ਟੀਮ ਓਲੰਪਿਕ ਵਿਚ ਅਜੇ ਤਕ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ ਦੀ ਖੁਸ਼ੀ ਦੋਹਰੀ ਕਰਨਾ ਚਾਹੇਗੀ ਪਰ ਭਾਰਤੀ ਟੀਮ ਲਈ ਇਹ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਪੂਲ ਗੇੜ ਵਿਚ ਸਾਬਕਾ ਚੈਂਪੀਅਨ ਗ੍ਰੇਟ ਬ੍ਰਿਟੇਨ ਹੱਥੋਂ 1-4 ਨਾਲ ਹਾਰ ਝੱਲਣੀ ਪਈ ਸੀ। 5 ਸਾਲ ਪਹਿਲਾਂ ਰੀਓ ਓਲੰਪਿਕ ਵਿਚ ਗ੍ਰੇਟ ਬ੍ਰਿਟੇਨ ਦੀ ਟੀਮ ਆਪਣੇ ਸੋਨ ਤਮਗੇ ਦੇ ਪ੍ਰਦਰਸ਼ਨ ਨੂੰ ਦੁਹਰਾ ਤਾਂ ਨਹੀਂ ਸਕੀ ਪਰ ਉਹ ਇੱਥੋਂ ਘੱਟ ਤੋਂ ਘੱਟ ਪੋਡੀਅਮ ਸਥਾਨ ਨਾਲ ਆਪਣੀ ਮੁਹਿੰਮ ਖਤਮ ਕਰਨਾ ਚਾਹੇਗੀ।
ਇਹ ਖ਼ਬਰ ਪੜ੍ਹੋ- Tokyo Olympics : ਸ਼ੁੱਕਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਇੰਨੇ ਵਜੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Tokyo Olympic : ਵਿਨੇਸ਼ ਫੋਗਾਟ ਕੁਆਰਟਰ ਫਾਈਨਲ 'ਚ ਹਾਰੀ, ਚੁਣੌਤੀ ਖਤਮ
NEXT STORY