ਪੈਰਿਸ, (ਭਾਸ਼ਾ)– ਓਲੰਪਿਕ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਵਿਰੁੱਧ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ਖੇਡ ਪੰਚਾਟ (ਸੀ. ਏ. ਐੱਸ.) ਦੇ ਐਡਹਾਕ ਵਿਭਾਗ ਨੇ ਰੱਦ ਕਰ ਦਿੱਤੀ ਹੈ। ਭਾਰਤੀ ਓਲੰਪਿਕ ਸੰਘ ਨੇ ਇਹ ਜਾਣਕਾਰੀ ਦਿੱਤੀ।
ਉੱਥੇ ਹੀ, ਕੁਝ ਸੂਤਰਾਂ ਨੇ ਕਿਹਾ ਕਿ ਵਿਨੇਸ਼ ਇਕ ਵਾਰ ਫਿਰ ਕੱਲ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਦਾ ਦਰਵਾਜ਼ਾ ਖੜਕਾਏਗੀ। ਇਹ ਵਿਨੇਸ਼ ਕੋਲ ਪਟੀਸ਼ਨ ਪਾਉਣ ਦਾ ਆਖਰੀ ਮੌਕਾ ਹੋਵੇਗਾ।
ਵਿਨੇਸ਼ ਦੇ ਨਾਲ ਉਸ ਦਾ ਪਤੀ ਪਹਿਲਵਾਨ ਸੋਮਬੀਰ ਰਾਠੀ ਵੀ ਪੈਰਿਸ ਵਿਚ ਹੀ ਮੌਜੂਦ ਹੈ। ਵਿਨੇਸ਼ ਲਗਾਤਾਰ ਆਪਣੇ ਕਾਨੂੰਨੀ ਸਲਹਾਕਾਰਾਂ ਨਾਲ ਸਲਾਹ ਕਰ ਰਹੀ ਹੈ। ਇਸ ਕਾਰਨ ਹੁਣ ਉਸ ਦੀ 17 ਅਗਸਤ ਨੂੰ ਘਰ ਵਾਪਸੀ ’ਤੇ ਵੀ ਸ਼ੱਕ ਦੀ ਸਥਿਤੀ ਬਣ ਗਈ ਹੈ।
ਵਿਨੇਸ਼ ਨੂੰ ਪਿਛਲੇ ਹਫਤੇ ਮਹਿਲਾ 50 ਕਿ. ਗ੍ਰਾ. ਫ੍ਰੀ ਸਟਾਈਲ ਕੁਸ਼ਤੀ ਦੇ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਸਦਾ ਭਾਰ ਨਿਰਧਾਰਤ ਭਾਰ ਤੋਂ 100 ਗ੍ਰਾਮ ਵੱਧ ਸੀ।
ਵਿਨੇਸ਼ ਫੋਗਾਟ ਦੀ ਕਹਾਣੀ : ਰੀਓ 'ਚ ਸੱਟ, ਟੋਕੀਓ 'ਚ ਕੁਆਰਟਰ ਫਾਈਨਲ ਹਾਰੀ, ਪੈਰਿਸ 'ਚ ਅਯੋਗ ਕਰਾਰ
NEXT STORY