ਨਵੀਂ ਦਿੱਲੀ— ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸੋਮਬੀਰ ਰਾਠੀ ਵੀਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝੇ ਗਏ। ਇਨ੍ਹਾਂ ਦੋਹਾਂ ਨੇ ਦੇਸ਼ ਅਤੇ ਸਮਾਜ ਨੂੰ ਇਕ ਸੰਦੇਸ਼ ਦੇਣ ਦਾ ਫੈਸਲਾ ਕਰਦੇ ਹੋਏ ਵਿਆਹ 'ਚ 7 ਨਹੀਂ, ਅੱਠ ਫੇਰੇ ਲਏ। ਅੱਠਵੇਂ ਫੇਰੇ 'ਚ ਲਾੜੇ ਅਤੇ ਲਾੜੀ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਬੇਟੀ ਖਿਡਾਉਣ' ਦੀ ਸੌਂਹ ਲਈ। ਵਿਆਹ 'ਚ ਪਹਿਲਵਾਨ ਸਾਕਸ਼ੀ ਮਲਿਕ, ਪੁਰਸ਼ ਪਹਿਲਵਾਨ ਸੁਸ਼ੀਲ ਕੁਮਾਰ, ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਸਣੇ ਕਈ ਸਿਆਸੀ ਪਾਰਟੀਆਂ ਦੇ ਨੇਤਾ ਵੀ ਪਹੁੰਚੇ।
ਦੋਹਾਂ ਨੇ ਪਿੰਡ 'ਚ ਰਵਾਇਤੀ ਰੀਤੀ-ਰਿਵਾਜਾਂ ਅਤੇ ਬਿਨਾ ਦਹੇਜ ਵਿਆਹ ਕਰਕੇ ਆਉਣ ਵਾਲੀ ਪੀੜ੍ਹੀ ਲਈ ਮਿਸਾਲ ਕਾਇਮ ਕੀਤੀ ਹੈ। ਵਿਨੇਸ਼ ਨੇ ਗਾਜਰੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ, ਜਦਕਿ ਸੋਮਬੀਰ ਕ੍ਰੀਮ ਰੰਗ ਦੀ ਸ਼ੇਰਵਾਨੀ 'ਚ ਖੂਬ ਜੱਚ ਰਹੇ ਸਨ। ਵਿਨੇਸ਼ ਦੇ ਤਾਊ ਅਤੇ ਦ੍ਰੋਣਾਚਾਰਿਆ ਪੁਰਸਕਾਰ ਹਾਸਲ ਕਰ ਚੁੱਕੇ ਮਹਾਵੀਰ ਫੋਗਾਟ ਨੇ ਕਿਹਾ, ''ਵਿਆਹ ਪ੍ਰੋਗਰਾਮ ਦਾ ਆਯੋਜਨ ਸਾਦਗੀ ਨਾਲ ਕਰਨ ਅਤੇ ਫਿਜ਼ੂਲਖਰਚੀ ਤੋਂ ਬਚਣ ਦੀ ਕੋਸ਼ਿਸ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦਿਖਾਵੇ ਦੇ ਬਜਾਏ ਘਰ 'ਚ ਬੇਟੀ ਪੈਦਾ ਹੋਣ 'ਤੇ ਉਸ ਨੂੰ ਪੜ੍ਹਾਉਣ 'ਤੇ ਧਿਆਨ ਦੇਣ।'' ਵਿਨੇਸ਼ ਅਤੇ ਸੋਮਬੀਰ ਪਿਛਲੇ 7 ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ। ਦੋਵੇਂ ਹੀ ਰੇਲਵੇ 'ਚ ਨੌਕਰੀ ਕਰਦੇ ਹਨ। ਰੇਲਵੇ ਦੀ ਨੌਕਰੀ ਦੇ ਦੌਰਾਨ ਹੀ ਦੋਹਾਂ ਦੀ ਦੋਸਤੀ ਹੋਈ ਅਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ।
'ਰਾਸ਼ਟਰੀ ਸਕੁਐਸ਼' 'ਚ ਇਨ੍ਹਾਂ ਮਹਾਰਥੀਆਂ ਨੇ ਮਾਰੀਆਂ ਮੱਲਾਂ
NEXT STORY