ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਾਉਂਟੀ ਕ੍ਰਿਕਟ ਖੇਡਣ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ। ਆਈ.ਪੀ.ਐੱਲ.-11 ਦੇ ਪਲੇਆਫ 'ਚ ਜਗ੍ਹਾ ਨਹੀਂ ਬਣਾ ਸਕਣ ਵਾਲੀ ਟੀਮ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਸਲਿਪ ਡਿਸਕ ਦੀ ਪਰੇਸ਼ਾਨੀ ਨਾਲ ਝੂਜ ਰਹੇ ਹਨ। ਮੈਡੀਕਲ ਰਿਪੋਰਟਸ ਦੀ ਮੰਨੀਏ ਤਾਂ ਉਨ੍ਹਾਂ ਨੂੰ ਕਾਉਂਟੀ ਕ੍ਰਿਕਟ ਖੇਡਣ ਦਾ ਮੌਕਾ ਗਵਾਉਣ ਪਵੇਗਾ। ਨਾਲ ਹੀ ਹੋ ਸਕਦਾ ਹੈ ਕਿ ਉਹ ਇੰਗਲੈਂਡ ਦੌਰੇ ਤੋਂ ਵੀ ਬਾਹਰ ਹੋ ਜਾਣ।
ਪਿਛਲੇ 12 ਮਹੀਨਿਆਂ 'ਚ ਲਗਾਤਾਰ ਕ੍ਰਿਕਟ ਖੇਡ ਰਹੇ ਵਿਰਾਟ ਕੋਹਲੀ ਨੇ ਸਲਿਪ ਡਿਸਕ ਨੂੰ ਲੈ ਕੇ ਡਾਕਟਰੀ ਸਲਾਹ ਦੇ ਲਈ ਬੁੱਧਵਾਰ ਨੂੰ ਇਕ ਹਾਸਪਤਾਲ 'ਚ ਗਏ ਸਨ। ਜਿੱਥੇ ਮਸ਼ਹੂਰ ਡਾਕਟਰ ਤੋਂ ਚੈੱਕਅਪ ਕਰਵਾਇਆ। ਮੁੰਬਈ ਮਿਰਰ ਦੇ ਸੂਤਰਾਂ ਦੇ ਅਨੁਸਾਰ, ਤਾਜਾ ਮੈਡੀਕਲ ਰਿਪੋਰਟ 'ਚ ਉਨ੍ਹਾਂ ਦੀ ਸਪਾਈਨਲ ਨਾੜੀਆਂ 'ਚ ਸਮੱਸਿਆ ਦੱਸੀ ਗਈ ਹੈ।
ਡਾਕਟਰ ਨੇ ਉਨ੍ਹਾਂ ਨੂੰ ਕਾਉਂਟੀ ਕ੍ਰਿਕਟ ਨਾ ਖੇਡਣ ਦੀ ਸਲਾਹ ਦਿੱਤੀ ਹੈ। ਹਾਲਾਂਕਿ , ਡਾਕਟਰ ਨੇ ਆਪਰੇਸ਼ਨ ਦੀ ਗੱਲ ਤੋਂ ਇਨਕਾਰ ਕੀਤਾ ਹੈ। ਰਿਪੋਰਟਸ ਦੀ ਮੰਨੀਏ ਤਾਂ ਵਿਰਾਟ ਨੇ ਡਾਕਟਰ ਨਾਲ ਮੁਲਾਕਾਤ ਦੇ ਬਾਅਦ ਕਾਉਂਟੀ ਕਲਬ ਸਰੀ ਨੂੰ ਨਾ ਖੇਡਣ ਦੇ ਬਾਰੇ 'ਚ ਸੂਚਿਤ ਵੀ ਕਰ ਦਿੱਤਾ ਹੈ। ਹਾਲਾਂਕਿ ਇਸ ਬਾਰੇ 'ਚ ਹਜੇ ਤੱਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ.ਸੀ.ਸੀ.ਆਈ.) ਅਤੇ ਵਿਰਾਟ ਵੱਲੋ ਕੋਈ ਬਿਆਨ ਨਹੀਂ ਆਇਆ ਹੈ।
ਦੱਸ ਦਈਏ ਕਿ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਟੈਸਟ ਦੀ ਜਗ੍ਹਾ ਕਾਉਂਟੀ ਕ੍ਰਿਕਟ ਨੂੰ ਅਹਮੀਅਤ ਦਿੱਤੀ ਸੀ। ਜਿਸ ਨਾਲ ਕਿ ਇੰਗਲੈਂਡ ਦੌਰੇ ਦੇ ਲਈ ਉਨ੍ਹਾਂ ਨੂੰ ਮਦਦ ਮਿਲ ਸਕੇ। 2014 'ਚ ਉਨ੍ਹਾਂ ਨੇ ਇੰਗਲੈਂਡ ਦੌਰੇ 'ਤੇ ਜੇਮਜ਼ ਐਂਡਰਸਨ ਦੀਆਂ ਗੇਂਦਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ 5 ਟੈਸਟ ਮੈਚਾਂ 'ਚ 13.4 ਦੀ ਔਸਤ ਨਾਲ ਸਿਰਫ 134 ਦੌੜਾਂ ਬਣਾ ਸਕੇ ਹਨ।
ਨਕਸਲ ਪ੍ਰਭਾਵਿਤ 96 ਜ਼ਿਲਿਆਂ 'ਚ 4072 ਟਾਵਰ ਲੱਗਣਗੇ
NEXT STORY