ਨਵੀਂ ਦਿੱਲੀ— ਆਇਰਲੈਂਡ ਦੇ ਖਿਲਾਫ ਪਹਿਲਾਂ ਟੀ-20 ਭਾਰਤੀ ਟੀਮ ਦਾ 100ਵਾਂ ਟੀ20 ਮੈਚ ਸੀ। ਇਸ ਮੈਚ 'ਚ ਟੀਮ ਇੰਡੀਆ ਨੇ ਸ਼ਾਨਦਾਰ ਅੰਦਾਜ 'ਚ ਇਕਤਰਫਾ ਜਿੱਤ ਹਾਸਲ ਕੀਤੀ। ਪਰ ਇਸ ਮੈਚ 'ਚ ਵਿਰਾਟ ਕੋਹਲੀ ਨੇ ਉਸ ਖਿਡਾਰੀ ਨੂੰ ਟੀਮ ਤੋਂ ਬਾਹਰ ਰੱਖਿਆ ਜੋ ਟੀਮ ਇੰਡੀਆ ਦੇ ਪਹਿਲੇ ਟੀ-20 ਦਾ ਮੈਂਬਰ ਤਾਂ ਸੀ ਨਾਲ ਹੀ ਉਸਨੇ ਆਪਣੇ ਸਾਹਸ ਨਾਲ ਟੀਮ ਇੰਡੀਆ ਨੂੰ ਜਿੱਤ ਦਿਵਾਉਂਦੇ ਹੋਏ ਮੈਨ ਆਫ ਦਾ ਮੈਚ ਵੀ ਬਣੇ ਸਨ।
ਅਸੀਂ ਗੱਲ ਕਰ ਰਹੇ ਹਾਂ ਦਿਨੇਸ਼ ਕਾਰਤਿਕ ਦੀ, ਦੋ 1 ਦਸੰਬਰ 2006 'ਚ ਖੇਡੇ ਗਏ ਟੀਮ ਇੰਡੀਆ ਦੇ ਡੈਬਿਊ ਟੀ-20 ਮੈਚ 'ਚ ਹੀਰੋ ਬਣੇ ਸਨ, ਕਾਰਤਿਕ ਨੇ ਸਾਊਥ ਅਫਰੀਕਾ ਦੇ ਖਿਲਾਫ 27 ਗੇਂਦਾਂ 'ਚ ਅਜੇਤੂ 31 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ ਸੀ, ਆਪਣੀ ਇਸ ਪਾਰੀ 'ਚ ਕਾਰਤਿਕ ਨੇ 3 ਚੌਕੇ ਅਤੇ ਇਕ ਛੱਕਾ ਲਗਾਇਆ ਸੀ, ਪਰ ਵਿਰਾਟ ਕੋਹਲੀ ਨੇ ਪਹਿਲੇ ਟੀ-20 ਦੀ ਜਿੱਤ ਦੇ ਹੀਰੋ ਨੂੰ ਹੀ 100ਵੇਂ ਚੀ20 'ਚ ਜਗ੍ਹਾ ਨਹੀਂ ਦਿੱਤੀ। ਹਾਲਾਂਕਿ 100ਵੇਂ ਟੀ-20 'ਚ ਭਾਰਤੀ ਟੀਮ ਨੇ ਗਜਬ ਦਾ ਪ੍ਰਦਰਸ਼ਨ ਜ਼ਰੂਰ ਕੀਤਾ।
ਵਿਰਾਟ ਕੋਹਲੀ ਦੀ ਸੇਨਾ ਨੇ ਆਇਰਲੈਂਡ ਦੇ ਖਿਲਾਫ ਪਹਿਲਾਂ ਟੀ-20 ਇਕਤਰਫਾ ਅੰਦਾਜ 'ਚ 76 ਦੌੜਾਂ ਨਾਲ ਜਿੱਤ ਲਿਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 5 ਵਿਕਟਾਂ 'ਤੇ 208 ਦੌੜਾਂ ਬਣਾਈਆਂ, ਜਿਸਦੇ ਜਵਾਬ 'ਚ ਆਇਰਿਸ਼ ਟੀਮ 132 ਦੌੜਾਂ ਹੀ ਬਣਾ ਸਕੀ, ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਕੁਲਦੀਪ ਯਾਦਵ ਰਹੇ, ਰੋਹਿਤ ਸ਼ਰਮਾ ਨੇ 97, ਧਵਨ ਨੇ 74 ਦੌੜਾਂ ਬਣਾਈਆਂ, ਉੱਥੇ ਕੁਲਦੀਪ ਯਾਦਵ ਨੇ ਧਮਾਕੇਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ 'ਚ 21 ਦੌੜਾਂ ਦੇ ਕੇ 4 ਵਿਕਟ ਝਟਕੇ।
ਡੈਨਮਾਰਕ ਤੋਂ ਹਾਰੇ ਤਾਂ ਹੁਣ ਤੱਕ ਕੀਤੇ ਚੰਗੇ ਪ੍ਰਦਰਸ਼ਨ ਦਾ ਕੋਈ ਮਤਲਬ ਨਹੀਂ : ਡਾਲਿਚ
NEXT STORY