ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਬੁੱਧਵਾਰ ਨੂੰ ਜਾਰੀ ਵਨ ਡੇ ਰੈਂਕਿੰਗ ’ਚ ਬੱਲੇਬਾਜ਼ਾਂ ਦੀ ਸੂਚੀ ’ਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਬਰਕਰਾਰ ਹੈ, ਜਦਕਿ ਗੇਂਦਬਾਜ਼ਾਂ ਦੀ ਸੂਚੀ ’ਚ ਜਸਪ੍ਰੀਤ ਬੁਮਰਾਹ 5ਵੇਂ ਸਥਾਨ ’ਤੇ ਬਣਿਆ ਹੋਇਆ ਹੈ। ਕੋਹਲੀ ਅਤੇ ਰੋਹਿਤ ਦੇ ਕ੍ਰਮਵਾਰ 857 ਅਤੇ 825 ਅੰਕ ਹਨ। ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਬੱਲੇਬਾਜ਼ੀ ਸੂਚੀ ’ਚ 865 ਅੰਕਾਂ ਦੇ ਨਾਲ ਚੌਟੀ ’ਤੇ ਚੱਲ ਰਿਹਾ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ
ਗੇਂਦਬਾਜ਼ੀ ’ਚ ਬੁਮਰਾਹ 690 ਅੰਕਾਂ ਦੇ ਨਾਲ 5ਵੇਂ ਸਥਾਨ ’ਤੇ ਹੈ, ਜਦਕਿ ਨਿਊਜ਼ੀਲੈਂਡ ਦਾ ਟ੍ਰੈਂਟ ਬੋਲਟ 737 ਅੰਕਾਂ ਦੇ ਨਾਲ ਚੌਟੀ ’ਤੇ ਹੈ। ਬੋਲਟ ਤੋਂ ਬਾਅਦ ਰਹਿਮਾਨ (708) ਅਤੇ ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ ਹੈਨਰੀ (691) ਦਾ ਨੰਬਰ ਆਉਂਦਾ ਹੈ। ਸ਼੍ਰੀਲੰਕਾ ਖਿਲਾਫ ਮੌਜੂਦਾ ਵਿਸ਼ਵ ਸੁਪਰ ਲੀਗ ਸੀਰੀਜ਼ ਦੇ ਪਹਿਲੇ 2 ਮੈਚਾਂ ’ਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਦੇ ਆਫ ਸਪਿਨਰ ਹਸਨ ਟਾਪ-2 ’ਚ ਜਗਾ ਬਣਾਉਣ ਵਾਲੇ ਆਪਣੇ ਦੇਸ਼ ਦਾ ਸਿਰਫ ਤੀਜਾ ਗੇਂਦਬਾਜ਼ ਬਣਿਆ। ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਹਸਨ ਨੇ 2 ਮੈਚਾਂ 'ਚ 30 ਦੌੜਾਂ 'ਤੇ ਚਾਰ ਤੇ 28 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਉਹ ਤਿੰਨ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚੇ
ਇਹ ਖ਼ਬਰ ਪੜ੍ਹੋ- ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ
ਆਲਰਾਊਂਡਰ ਸਾਕਿਬ ਅਲ ਹਸਨ ਨੇ 2009 ’ਚ ਪਹਿਲੀ ਵਾਰ ਗੇਂਦਬਾਜ਼ੀ ਰੈਂਕਿੰਗ ’ਚ ਚੌਟੀ ਦਾ ਸਥਾਨ ਹਾਸਲ ਕੀਤਾ ਸੀ ਜਦਕਿ ਖੱਬੇ ਹੱਥ ਦਾ ਸਪਿਨਰ ਅਬਦੁਰ ਰੱਜ਼ਾਕ 2010 ’ਚ ਦੂਜੇ ਸਥਾਨ ਦੇ ਨਾਲ ਟਾਪ-2 ’ਚ ਜਗਾ ਬਣਾਉਣ ਵਾਲਾ ਬੰਗਲਾਦੇਸ਼ ਦਾ ਦੂਜਾ ਗੇਂਦਬਾਜ਼ ਬਣਿਆ ਸੀ। ਸ਼੍ਰੀਲੰਕਾ ਵਿਰੁੱਧ 2 ਮੈਚਾਂ 'ਚ 6 ਵਿਕਟਾਂ ਹਾਸਲ ਕਰ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਵੀ ਅੱਠ ਸਥਾਨ ਦੇ ਫਾਇਦੇ ਨਾਲ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਦੋਵੇਂ ਹੀ ਵਨ ਡੇ ਮੈਚਾਂ 'ਚ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਮੁਸ਼ਫਿਕੁਰ ਰਹੀਮ ਚਾਰ ਸਥਾਨ ਅੱਗੇ ਵੱਧ ਕੇ ਕਰੀਅਰ ਦੇ ਸਰਵਸ੍ਰੇਸ਼ਠ 14ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ 84 ਤੇ 125 ਦੌੜਾਂ ਦੀ ਪਾਰੀ ਖੇਡੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਰਚਰ ਦੀ ਕੋਹਣੀ ਦੀ ਹੋਈ ਸਰਜਰੀ, ਅਭਿਆਸ ਲਈ ਵਾਪਸੀ 'ਤੇ ਫੈਸਲਾ ਇਕ ਮਹੀਨੇ ਬਾਅਦ
NEXT STORY