ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਚੌਥਾ ਟੀ-20 ਮੈਚ ਭਾਰਤ ਨੇ ਜਿੱਤ ਲਿਆ ਹੈ। ਮੈਚ ਦੌਰਾਨ ਮਿਸ਼ੇਲ ਸੈਂਟਨਰ ਨੇ ਡਾਈਵ ਲਾ ਕੇ ਕਪਤਾਨ ਵਿਰਾਟ ਕੋਹਲੀ ਦਾ ਜ਼ਬਰਦਸਤ ਕੈਚ ਫੜਿਆ ਸੀ ਜਿਸ ਦਾ ਵੀਡੀਆ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਜਿੱਥੇ ਸੈਮਸਨ ਨੇ ਰਾਹੁਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਪਰ ਪੰਜ ਗੇਂਦ 'ਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਏ। ਜਿਸ ਤੋਂ ਬਾਅਦ ਵਿਰਾਟ ਕੋਹਲੀ 11 ਦੌੜਾਂ ਨਾਲ ਪਵੇਲੀਅਨ ਪਰਤ ਗਏ ਜਿਨ੍ਹਾਂ ਨੂੰ ਹਾਮਿਸ਼ ਬੇਨੇਟ ਨੇ ਆਊਟ ਕੀਤਾ। ਵਿਰਾਟ ਗੇਂਦ 'ਤੇ ਸ਼ਾਟ ਖੇਡਣਾ ਚਾਹੁੰਦੇ ਸਨ। ਪਰ ਹੌਲੀ ਗੇਂਦ ਹੋਣ ਦੀ ਵਜ੍ਹਾ ਨਾਲ ਬੱਲਾ ਰੋਕ ਲਿਆ ਪਰ ਗੇਂਦ ਨੇ ਉਪਰਲਾ ਕਿਨਾਰਾ ਲੈ ਲਿਆ ਗੇਂਦ ਕਵਰ ਵਲ ਗਈ ਪਰ ਉੱਥੇ ਫੀਲਡਿੰਗ ਕਰ ਰਹੇ ਮਿਸ਼ੇਲ ਸੈਂਟਨਰ ਗੇਂਦ ਤੋਂ ਕਾਫੀ ਦੂਰ ਸਨ। ਇਸ ਦੇ ਬਾਵਜੂਦ ਹਵਾ 'ਚ ਉਡਦੇ ਹੋਏ ਉਨ੍ਹਾਂ ਨੇ ਕੈਚ ਫੜ ਲਿਆ ਤੇ ਕੋਹਲੀ ਨੂੰ ਪਵੇਲੀਅਨ ਜਾਣਾ ਪਿਆ।
ਇਹ ਮੈਚ ਕਾਫੀ ਰੋਮਾਂਚਕ ਰਿਹਾ। ਭਾਰਤ ਤੋਂ ਪਹਿਲਾਂ ਮਿਲੇ 166 ਦੇ ਟੀਚੇ ਨੂੰ ਹਾਸਲ ਕਰਨ ਲਈ ਨਿਊਜ਼ੀਲੈਂਡ ਦੀ ਟੀਮ ਮੈਦਾਨ 'ਤੇ ਉਤਰੀ ਅਤੇ ਜਿੱਤ ਲਈ ਕੀਵੀ ਟੀਮ 166 ਦੌੜਾਂ ਹੀ ਬਣਾ ਸਕੀ ਅਤੇ ਮੈਚ ਸੁਪਰ ਓਵਰ ਤਕ ਚਲਾ ਗਿਆ। ਜਿੱਥੇ ਨਿਊਜ਼ੀਲੈਂਡ ਨੇ ਭਾਰਤ ਨੂੰ 14 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਇਕ ਗੇਂਦ ਰਹਿੰਦੇ ਕਪਤਾਨ ਕੋਹਲੀ ਨੇ ਚੌਕਾ ਜੜ ਕੇ 14 ਦੌੜਾਂ ਨਾਲ ਟੀਚਾ ਹਾਸਲ ਕੀਤਾ। ਸੀਰੀਜ਼ 'ਚ ਭਾਰਤ ਨੇ 4-0 ਦੀ ਬੜ੍ਹਤ ਬਣਾ ਲਈ ਹੈ।
ਧੋਨੀ ਦਾ ਪਤਨੀ ਸਾਕਸ਼ੀ 'ਤੇ ਖੁਲਾਸਾ, ਇੰਸਟਾ 'ਤੇ ਫਾਲੋਅਰਸ ਵਧਾਉਣ ਲਈ ਕਰਦੀ ਹੈ ਇਹ ਕੰਮ
NEXT STORY