ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਸਾਲ ਦਾ ਅੰਤ ਟੈਸਟ ਰੈਂਕਿੰਗ 'ਚ ਚੋਟੀ ਦੇ ਬੱਲੇਬਾਜ਼ ਦੇ ਰੂਪ 'ਚ ਕਰੇਗਾ, ਜਦਕਿ ਅਜਿੰਕਯ ਰਹਾਨੇ ਆਈ. ਸੀ. ਸੀ. ਦੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਇਕ ਸਥਾਨ ਹੇਠਾਂ 7ਵੇਂ ਸਥਾਨ 'ਤੇ ਖਿਸਕ ਗਿਆ। 
ਕੋਹਲੀ ਦੇ 928 ਰੇਟਿੰਗ ਅੰਕ ਹਨ ਅਤੇ ਉਹ ਆਸਟਰੇਲੀਆ ਦੇ ਸਟੀਵ ਸਮਿਥ ਤੋਂ 17 ਅੰਕ ਅੱਗੇ ਹੈ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (864) ਸਾਲ ਦਾ ਅੰਤ ਨੰਬਰ-3 ਦੇ ਰੂਪ 'ਚ ਕਰੇਗਾ। ਚੇਤੇਸ਼ਵਰ ਪੁਜਾਰਾ (891) ਨੇ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੈ ਪਰ ਰਹਾਨੇ 7ਵੇਂ ਸਥਾਨ 'ਤੇ ਖਿਸਕ ਗਿਆ ਹੈ। ਉਸ ਦੀ ਜਗ੍ਹਾ ਪਾਕਿਸਤਾਨ ਦੇ ਬਾਬਰ ਆਜ਼ਮ ਨੇ ਲੈ ਲਈ ਹੈ। ਆਜ਼ਮ ਨੇ ਸ਼੍ਰੀਲੰਕਾ ਖਿਲਾਫ ਕਰਾਚੀ 'ਚ ਦੂਜੇ ਟੈਸਟ ਮੈਚ 'ਚ ਅਜੇਤੂ ਸੈਂਕੜਾ ਅਤੇ 60 ਦੌੜਾਂ ਬਣਾਈਆਂ ਸਨ। ਉਹ 3 ਸਥਾਨ ਉਪਰ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਭਾਰਤ ਵਲੋਂ ਟਾਪ-20 'ਚ ਸ਼ਾਮਲ ਹੋਰ ਬੱਲੇਬਾਜ਼ਾਂ 'ਚ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (12ਵੇਂ) ਅਤੇ ਰੋਹਿਤ ਸ਼ਰਮਾ (15ਵੇਂ) ਸਥਾਨ 'ਚ ਸ਼ਾਮਲ ਹਨ। ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ ਨੇ 6ਵਾਂ ਸਥਾਨ ਬਰਕਰਾਰ ਰੱਖਿਆ ਹੈ। ਬੁਮਰਾਹ ਜ਼ਖਮੀ ਹੋਣ ਕਾਰਣ ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚੋਂ ਹੀ ਬਾਹਰ ਸੀ। ਗੇਂਦਬਾਜ਼ਾਂ ਦੀ ਸੂਚੀ 'ਚ ਆਸਟਰੇਲੀਆ ਦਾ ਪੈਟ ਕਮਿੰਸ ਚੋਟੀ 'ਤੇ ਹੈ। ਟੈਸਟ ਆਲਰਾਊਂਡਰਾਂ ਦੀ ਸੂਚੀ 'ਚ ਰਵਿੰਦਰ ਜਡੇਜਾ ਵੈਸਟਇੰਡੀਜ਼ ਦੇ ਜੇਸਨ ਹੋਲਡਰ ਤੋਂ ਬਾਅਦ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।
ਬੇਟੀ ਚਾਰਲੋਟ ਨੂੰ 'ਬੀਤੇ ਜ਼ਮਾਨੇ ਦੀ' ਬੋਲਣ 'ਤੇ ਗੁੱਸੇ 'ਚ ਆਇਆ ਸਾਬਕਾ ਰੈਸਲਰ ਰਿਕ ਫਲੇਅਰ
NEXT STORY