ਸਪੋਰਟਸ ਡੈਸਕ- ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਅਕਸਰ ਆਪਣੀ ਧੀ ਵਾਮਿਕਾ ਨੂੰ ਕੈਮਰੇ ਤੋਂ ਬਚਾਉਂਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਟੀਮ ਦੱਖਣੀ ਅਫ਼ਰੀਕਾ ਲਈ ਰਵਾਨਾ ਹੋ ਰਹੀ ਸੀ। ਇਸ ਦੌਰਾਨ ਭਾਰਤੀ ਟੈਸਟ ਟੀਮ ਦੇ ਕਪਤਾਨ ਨੇ ਫੋਟੋਗ੍ਰਾਫ਼ਰਾਂ ਨੂੰ ਉਨ੍ਹਾਂ ਦੀ ਧੀ ਦੀ ਤਸਵੀਰ ਨਾ ਖਿੱਚਣ ਨੂੰ ਕਿਹਾ।
ਕੋਹਲੀ ਟੀਮ ਦੀ ਬਸ ਤੋਂ ਉਤਰੇ ਤੇ ਫੋਟੋਗ੍ਰਾਫ਼ਰਾਂ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਬੇਟੀ ਦੀ ਫੋਟੋ ਨਾ ਖਿੱਚਣਾ। ਭਾਰਤੀ ਟੀਮ ਦੇ ਦੱਖਣੀ ਅਫ਼ਰੀਕਾ ਰਵਾਨਾ ਹੋਣ ਤੋਂ ਪਹਿਲਾਂ ਕੋਹਲੀ ਤੋਂ ਇਲਾਵਾ ਹੋਰ ਭਾਰਤੀ ਕ੍ਰਿਕਟਰ ਵੀ ਟੀਮ ਦੀ ਬਸ 'ਤੋਂ ਉਤਰਦੇ ਦਿਸੇ। ਕੋਹਲੀ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਉਨ੍ਹਾਂ ਦੀ ਧੀ ਵੀ ਸੀ।
ਭਾਰਤ ਦਾ ਦੱਖਣੀ ਅਫ਼ਰੀਕਾ ਦਾ ਦੌਰਾ 26 ਦਸੰਬਰ ਤੋਂ ਸ਼ੁਰੂ ਹੋਵੇਗਾ। ਇਸ ਸੀਰੀਜ਼ 'ਚ ਭਾਰਤੀ ਓਪਨਰ ਰੋਹਿਤ ਸ਼ਰਮਾ ਤੇ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਦਾ ਸ਼ਿਕਾਰ ਹੋਣ ਕਾਰਨ ਟੀਮ 'ਚ ਸ਼ਾਮਲ ਨਹੀਂ ਹਨ ਤੇ ਉਹ ਇਸ ਸਮੇਂ ਰਿਹੈਬਲੀਟੇਸ਼ਨ 'ਚ ਸੱਟ ਤੋਂ ਉਭਰ ਰਹੇ ਹਨ ਤੇ ਫਿੱਟਨੈਸ ਹਾਸਲ ਕਰ ਰਹੇ ਹਨ।
ਮੱਧ ਪ੍ਰਦੇਸ਼ ਨੂੰ ਹਰਾ ਕੇ ਹਰਿਆਣਾ ਪੁਰਸ਼ ਹਾਕੀ ਕੁਆਰਟਰ ਫਾਈਨਲ 'ਚ ਪੁੱਜਾ
NEXT STORY