ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਭ ਤੋਂ ਵੱਧ ਬ੍ਰਾਂਡ ਵੈਲਿਊ ਵਾਲੀਆਂ ਭਾਰਤੀ ਸ਼ਖਸੀਅਤਾਂ ਦੀ ਸੂਚੀ 'ਚ ਲਗਾਤਾਰ ਦੂਜੇ ਸਾਲ ਚੋਟੀ 'ਤੇ ਕਾਬਜ਼ ਹਨ। 2018 'ਚ ਉਨ੍ਹਾਂ ਦੀ ਬ੍ਰਾਂਡ ਵੈਲਿਊ 18 ਫੀਸਦੀ ਚੜ੍ਹ ਕੇ 17.09 ਕਰੋੜ ਡਾਲਰ ਹੋ ਗਈ।

ਟਾਪ 10 ਸ਼ਖਸੀਅਤਾਂ 'ਚ ਸ਼ਾਮਲ ਸ਼ਾਹਰੁਖ ਖਾਨ ਇਸ ਵਾਰ ਪੰਜਵੇਂ ਸਥਾਨ 'ਤੇ ਰਹੇ। ਇਸ ਤੋਂ ਪਹਿਲਾਂ ਉਹ ਦੂਜੇ ਸਥਾਨ 'ਤੇ ਸਨ। ਸੰਸਾਰਿਕ ਮੁਲਾਂਕਣ ਨਾਲ ਜੁੜੀ ਕੰਪਨੀ ਡਫ ਐਂਡ ਫੇਲਪਸ ਨੇ ਭਾਰਤ ਦੇ ਸਭ ਤੋਂ ਜ਼ਿਆਦਾ ਬ੍ਰਾਂਡ ਵੈਲਿਊ ਵਾਲੇ ਲੋਕਾਂ ਦੀ ਆਪਣੀ ਸੂਚੀ ਦੇ ਚੌਥੇ ਸੈਸ਼ਨ 'ਚ ਦੱਸਿਆ ਕਿ ਕੋਹਲੀ ਨੇ ਨਵੰਬਰ 2018 ਤੱਕ 24 ਬ੍ਰਾਂਡਾਂ ਦਾ ਪ੍ਰਚਾਰ ਕੀਤਾ। ਉਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਨੰਬਰ ਆਉਂਦਾ ਹੈ। ਉਸਦੀ ਬ੍ਰਾਂਡ ਵੈਲਿਊ 10.25 ਕਰੋੜ ਡਾਲਰ ਮੰਨੀ ਗਈ ਹੈ। ਕੋਹਲੀ ਅਤੇ ਦੀਪਿਕਾ ਹੀ ਅਜਿਹੀਆਂ ਦੋ ਭਾਰਤੀ ਸ਼ਖਸੀਅਤਾਂ ਹਨ, ਜਿਨ੍ਹਾਂ ਦੀ ਬ੍ਰਾਂਡ ਵੈਲਿਊ 10 ਕਰੋੜ ਡਾਲਰ ਤੋਂ ਉੱਪਰ ਰਹੀ।
ਜੋਕੋਵਿਚ ਤੇ ਹਾਲੇਪ ਨੂੰ ਚੋਟੀ ਦਾ ਦਰਜਾ
NEXT STORY