ਸਪੋਰਟਸ ਡੈਸਕ : ਭਾਰਤ ਦੇ ਨਾਲ 2 ਟੀ-20 ਅਤੇ 5 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣ ਲਈ ਆਸਟਰੇਲੀਆਈ ਕ੍ਰਿਕਟ ਟੀਮ ਭਾਰਤ ਦੌਰੇ 'ਤੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਬੇਬੀ-ਸਿਟਿੰਗ ਦਾ ਇਕ ਐਡ ਵੀਡੀਓ ਸੁਰਖੀਆਂ 'ਚ ਹੈ। ਹੁਣ ਇਸ ਵੀਡੀਓ ਨੂੰ ਲੈ ਕੇ ਸਾਬਕਾ ਆਸਟਰੇਲੀਆਈ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਨੇ ਇਤਰਾਜ਼ ਜਤਾਇਆ ਹੈ ਅਤੇ ਚੌਕੰਨਾ ਰਹਿਣ ਲਈ ਕਿਹਾ ਹੈ।
ਇਸ ਐਡ ਵਿਚ ਗੁੱਸੇ ਹੋਏ ਹੇਡਨ ਨੇ ਸਹਿਵਾਗ 'ਤੇ ਟਵਿੱਟਰ ਦੇ ਜ਼ਰੀਏ ਹਮਲਾ ਬੋਲਦਿਆਂ ਲਿਖਿਆ ਕਿ 'ਚੌਕੰਨੇ ਰਹੋ, ਬੁਆਏ, ਕਦੇ ਆਸਟਰੇਲੀਆ ਨੂੰ ਹਲਕੇ 'ਚ ਨਾ ਲਵੋ। ਯਾਦ ਰੱਖੋ ਵਿਸ਼ਵ ਕੱਪ ਟਰਾਫੀ ਦੀ ਬੇਬੀ-ਸਿਟਿੰਗ ਕੌਣ ਕਰ ਰਿਹਾ ਹੈ।' ਇਹ ਪੂਰਾ ਮਾਮਲਾ ਮਜ਼ਾਕ ਤੋਂ ਬਾਅਦ ਚਰਚਾ 'ਚ ਆਇਆ ਸੀ ਜੋ ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਦੇ ਨਾਲ ਕੀਤਾ ਸੀ।

ਹੇਡਨ ਵੱਲੋਂ ਸਹਿਵਾਗ ਨੂੰ ਇਸ ਤਰ੍ਹਾਂ ਜਵਾਬ ਦੇਣ ਤੋਂ ਸਾਫ ਜ਼ਾਹਰ ਹੈ ਕਿ ਉਸ ਨੂੰ ਇਸ ਐਡ ਤੋਂ ਕਿੰਨੀ ਪਰੇਸ਼ਾਨੀ ਹੋਈ ਹੈ ਪਰ ਦੇਖਣਾ ਹੋਵੇਗਾ ਕਿ ਇਸ 'ਤੇ ਸਹਿਵਾਗ ਕਿਸ ਤਰ੍ਹਾਂ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹਨ ਅਤੇ ਕੰਗਾਰੂ ਟੀਮ ਹੇਡਨ ਦੀਆਂ ਉਮੀਦਾਂ 'ਤੇ ਕਿੰਨੀ ਖਰੀ ਉੱਤਰਦੀ ਹੈ।
ਵੀਡੀਓ : ਇਸ ਗੇਂਦਬਾਜ਼ ਨੇ ਕੀਤੀ ਦੋਹਾਂ ਹੱਥਾਂ ਨਾਲ ਗੇਂਦਬਾਜ਼ੀ, ਝਟਕਾਈਆਂ ਵਿਕਟਾਂ
NEXT STORY