ਸਪੋਰਟਸ ਡੈਸਕ— ਰਣਜੀ ਜੇਤੂ ਵਿਦਰਭ ਅਤੇ ਬਾਕੀ ਭਾਰਤ ਵਿਚਾਲੇ ਈਰਾਨੀ ਟਰਾਫੀ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੈਚ 'ਚ ਇਕ ਗੇਂਦਬਾਜ਼ ਨੂੰ ਦੋਹਾਂ ਹੱਥਾਂ ਨਾਲ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਗਿਆ। ਆਈ.ਪੀ.ਐੱਲ. 'ਚ ਆਰ.ਸੀ.ਬੀ. ਦਾ ਹਿੱਸਾ ਰਹਿ ਚੁੱਕੇ ਵਿਦਰਭ ਦੇ ਸਪਿਨ ਗੇਂਦਬਾਜ਼ ਅਕਸ਼ੈ ਕਰਣੋਵਾਰ ਨੇ ਬਾਕੀ ਭਾਰਤ ਖਿਲਾਫ ਗੇਂਦਬਾਜ਼ੀ ਕਰਦੇ ਹੋਏ ਦੋਹਾਂ ਹੱਥਾਂ ਨਾਲ ਗੇਂਦਬਾਜ਼ੀ ਕੀਤੀ। ਹਾਲਾਂਕਿ ਅਕਸ਼ੈ ਖੱਬੇ ਹੱਥ ਨਾਲ ਸਪਿਨ ਗੇਂਦਬਾਜ਼ੀ ਕਰਦੇ ਹਨ ਪਰ ਇਸ ਮੈਚ 'ਚ ਉਹ ਸੱਜੇ ਹੱਥ ਨਾਲ ਆਫ ਸਪਿਨ ਕਰਦੇ ਵੀ ਨਜ਼ਰ ਆਏ।
ਅਕਸ਼ੈ ਨੇ ਦੋਹਾਂ ਹੱਥਾਂ ਨਾਲ ਨਾ ਸਿਰਫ ਗੇਂਦਬਾਜ਼ੀ ਕੀਤੀ ਸਗੋਂ ਬਾਕੀ ਭਾਰਤ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਪਲੇਵੀਅਨ ਵੀ ਭੇਜਿਆ। ਅਈਅਰ ਦੇ ਆਊਟ ਹੋਣ ਦੇ ਬਾਅਦ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਮੈਦਾਨ 'ਤੇ ਉਤਰੇ ਅਤੇ ਫਿਰ ਅਕਸ਼ੈ ਨੇ ਸੱਜੇ ਹੱਥ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਇਸ ਦਾ ਵੀਡੀਓ ਵੀ ਤੁਸੀਂ ਹੇਠਾਂ ਦੇਖ ਸਕਦੇ ਹੋ।
ਪਹਿਲੀ ਪਾਰੀ 'ਚ ਬਣੀਆਂ 330 ਦੌੜਾਂ
ਬਾਕੀ ਭਾਰਤ ਦੀ ਪਾਰੀ ਸਿਰਫ ਇਕ ਦਿਨ ਦੀ ਚਲ ਸਕੀ ਅਤੇ ਇਸ ਦੌਰਾਨ ਟੀਮ ਨੇ 300 ਤੋਂ ਜ਼ਿਆਦਾ ਦੌੜਾਂ ਬਣਾਈਆਂ। ਬਾਕੀ ਭਾਰਤ ਵੱਲੋਂ ਖੇਡਦੇ ਹੋਏ ਸਭ ਤੋਂ ਜ਼ਿਆਦਾ ਦੌੜਾਂ ਹਨੁਮਾ ਵਿਹਾਰੀ (114 ਦੌੜਾਂ) ਅਤੇ ਮਯੰਕ ਅਗਰਵਾਲ (95 ਦੌੜਾਂ) ਨੇ ਬਣਾਈਆਂ।
ਖਰਾਬ ਪ੍ਰਦਰਸ਼ਨ ਦੇਖ PCB ਅਪਣਾਏਗਾ ਰਾਹੁਲ ਦ੍ਰਾਵਿੜ ਵਾਲਾ ਫਾਰਮੁੱਲਾ
NEXT STORY