ਜਲੰਧਰ—ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਭਾਰਤੀ ਟੀਮ ਦੇ ਲਈ ਵਿਸ਼ਵ ਕੱਪ 2019 'ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਸਾਰਿਆਂ ਦੀ ਉਮੀਦ ਸੀ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣਗੇ ਪਰ ਹੁਣ ਤਕ ਉਨ੍ਹਾਂ ਨੇ ਆਪਣੇ ਸੰਨਿਆਸ ਦਾ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਹੈ।
ਫਰਸ਼ 'ਤੇ ਬੈਠ ਕੇ ਧੋਨੀ ਦੇ ਦੋਸਤ ਗਾਣਾ ਗਾਉਂਦੇ ਆਏ ਨਜ਼ਰ
ਇਸ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਮਹਿੰਦਰ ਸਿੰਘ ਧੋਨੀ ਦੇ ਦੋਸਤ ਬਾਥਰੂਮ ਦੇ ਫਰਸ਼ 'ਤੇ ਬੈਠ ਕੇ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਖੁਦ ਧੋਨੀ ਉਸਦੇ ਗਾਣੇ ਨੂੰ ਜਜ ਕਰਦੇ ਹੋਏ ਨਜ਼ਰ ਆਏ ਹਨ। ਇਸ ਦੌਰਾਨ ਧੋਨੀ ਦੇ ਨਾਲ ਉਸਦੀ ਟੀਮ ਚੇਨਈ ਸੁਪਰ ਕਿੰਗਸ ਦੇ ਸਾਥੀ ਖਿਡਾਰੀ ਚਾਵਲਾ ਨਜ਼ਰ ਆ ਰਹੇ ਹਨ ਨਾਲ ਹੀ ਆਰ. ਸੀ. ਬੀ. ਦੇ ਲਈ ਖੇਡਣ ਲਾਸੇ ਪਾਰਥਿਵ ਪਟੇਲ ਵੀ ਇਸ ਵੀਡੀਓ 'ਚ ਨਜ਼ਰ ਆ ਰਹੇ ਹਨ।
YFC ਰੁੜਕਾ ਕਲਾਂ ਦੀ 9ਵੀਂ ਐਜੂਕੇਸ਼ਨ ਲੀਗ ਦਾ ਹੋਇਆ ਯਾਦਗਾਰੀ ਸਮਾਪਤੀ ਸਮਾਰੋਹ
NEXT STORY