ਪੈਰਿਸ— ਗ੍ਰਾਂਡ ਚੈੱਸ ਟੂਰ ਦੇ ਦੂਜੇ ਗੇੜ ਪੈਰਿਸ ਰੈਪਿਡ ਤੇ ਬਲਿਟਜ਼ ਸ਼ਤਰੰਜ ’ਚ ਰੈਪਿਡ ਦੇ ਬਾਅਦ ਬਲਟਿਜ਼ ’ਚ ਵੀ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਯੂ. ਐੱਸ. ਏ. ਦੇ ਵੇਸਲੀ ਸੋ ਨੇ ਦੋਹਰਾ ਖ਼ਿਤਾਬ ਆਪਣੇ ਨਾਂ ਕਰ ਲਿਆ। ਵੇਸਲੀ ਸੋ ਨੇ ਆਖ਼ਰੀ ਦਿਨ 9 ਰਾਊਂਡ ’ਚ ਸਭ ਤੋਂ ਜ਼ਿਆਦਾ 7 ਅੰਕ ਬਣਾਏ ਤੇ ਬਲਿਟਜ਼ ’ਚ ਆਪਣਾ ਸਕੋਰ 12.5 ਅੰਕ ਕਰ ਲਿਆ ਤੇ ਰੈਪਿਡ ਦੇ 12 ਅੰਕ ਮਿਲਾ ਕੇ 24.5 ਅੰਕਾਂ ਦੇ ਨਾਲ ਉਹ ਦੂਜੇ ਸਥਾਨ ’ਤੇ ਰਹੇ ਰੂਸ ਦੇ ਇਆਨ ਨੇਪੋਂਨਿਯਚੀ ਤੋਂ 3 ਅੰਕਾਂ ਦੇ ਵੱਡੇ ਫ਼ਾਸਲੇ ਨਾਲ ਜੇਤੂ ਬਣ ਗਏ। ਆਖ਼ਰੀ ਪੰਜ ਰਾਊਂਡ ’ਚ ਵੇਸਲੀ ਸੋ ਨੇ ਚਾਰ ਜਿੱਤ ਦਰਜ ਕਰਕੇ ਕਿਸੇ ਨੂੰ ਵੀ ਆਪਣੇ ਨਜ਼ਦੀਕ ਆਉਣ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਨੇ ਇਸ ਦੌਰਾਨ ਯੂ. ਐੱਸ. ਏ. ਦੇ ਲੇਵੋਨ ਆਰੋਨੀਅਨ, ਰੂਸ ਦੇ ਵਲਾਦਿਮੀਰ ਕ੍ਰਾਮਨਿਕ, ਇਆਨ ਨੇਪੋਮਨਿਯਚੀ ਤੇ ਫੀਡੇ ਦੇ ਅਲੀਰੇਜ਼ਾ ਫ਼ਿਰੌਜ਼ਾ ਨੂੰ ਹਰਾਇਆ।
ਹੋਰਨਾ ਖਿਡਾਰੀਆਂ ’ਚ ਫਰਾਂਸ ਦੇ ਮਕਸੀਮ ਲਾਗਰੇਵ ਤੇ ਅਲੀਰੇਜ਼ਾ ਨੇ 18 ਅੰਕ ਬਣਾਏ ਪਰ ਟਾਈਬ੍ਰੇਕ ’ਚ ਉਹ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ’ਤੇ ਰਹੇ। 17.5 ਅੰਕ ਬਣਾ ਕੇ ਟਾਈਬ੍ਰੇਕ ਤੋਂ ਯੂ. ਐੱਸ. ਏ. ਲੇਵੋਨ ਅਰੋਨੀਅਨ ਪੰਜਵੇਂ ਤੇ ਹੰਗਰੀ ਦੇ ਰਿਚਰਡ ਰਾਪੋਰਟ ਛੇਵੇਂ ਸਥਾਨ ’ਤੇ ਰਹੇ। ਰੂਸ ਦੇ ਪੀਟਰ ਸਵੀਡਲਰ 17 ਅੰਕ ਬਣਾ ਕੇ ਸਤਵੇਂ, ਯੂ. ਐੱਸ. ਤੇ ਫ਼ਾਬਿਆਨੋ ਕਰੂਆਨਾ 16.5 ਅੰਕ ਬਣ ਬਣਾ ਕੇ ਅੱਠਵੇਂ, ਰੂਸ ਦੇ ਵਲਾਦਿਮੀਰ ਕ੍ਰਾਮਨਿਕ ਤੇ ਫ਼ਰਾਂਸ ਦੇ ਏਟੇਨੇ ਬਕਰੋਟ ਸਾਂਝੇ ਤੌਰ ’ਤੇ 15.5 ਅੰਕ ਬਣਾ ਕੇ ਨੌਵੇਂ ਤੇ ਅਜਰਬੈਜਾਨ ਦੇ ਰਦਜਾਬੋਵ 14 ਅੰਕ ਬਣਾ ਕੇ ਦਸਵੇਂ ਸਥਾਨ ’ਤੇ ਰਹੇ।
ਟੋਕੀਓ ਓਲੰਪਿਕ ’ਚ ਸੂਬੇ ਦੇ ਸੋਨ ਤਮਗ਼ਾ ਜੇਤੂਆਂ ਨੂੰ ਹਰਿਆਣਾ ਸਰਕਾਰ ਦੇਵੇਗੀ 6 ਕਰੋੜ ਰੁਪਏ
NEXT STORY