ਸਪੋਰਟਸ ਡੈਸਕ—ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਵੈਸਟਇੰਡੀਜ਼ ਨੇ ਬ੍ਰੈਂਡਨ ਕਿੰਗ 42, ਕਾਇਲ ਮਾਇਰਸ 25, ਨਿਕੋਲਸ ਪੂਰਨ 20 ਤੇ ਰੋਵਮੈਨ ਪਾਵੈੱਲ ਦੀਆਂ 38 ਦੌੜਾਂ ਦੀ ਬਦੌਲਤ ਵੈਸਟਇੰਡੀਜ਼ ਨੇ 20 ਓਵਰਾਂ ’ਚ 159 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ
ਹੈੱਡ ਟੂ ਹੈੱਡ
ਕੁੱਲ ਮੈਚ-27
ਭਾਰਤ - 17 ਜਿੱਤੇ
ਵੈਸਟਇੰਡੀਜ਼ - 9 ਜਿੱਤੇ
ਬੇਨਤੀਜਾ - ਇੱਕ
ਇਹ ਵੀ ਪੜ੍ਹੋ : ਭਾਰਤ ਦੀਆਂ ਨਜ਼ਰਾਂ IBSA ਵਰਲਡ ਗੇਮਸ 2023 'ਤੇ, ਬਲਾਈਂਡ ਕ੍ਰਿਕਟ 'ਚ ਡੈਬਿਊ ਨਾਲ ਰਚ ਸਕਦੈ ਇਤਿਹਾਸ
ਇਹ ਮੈਚ ਭਾਰਤ ਲਈ ਅਹਿਮ ਹੈ ਕਿਉਂਕਿ ਉਹ ਪਹਿਲੇ ਦੋ ਮੈਚ ਹਾਰ ਚੁੱਕਾ ਹੈ ਅਤੇ ਇਸ ਮੈਚ ਵਿੱਚ ਹਾਰ ਦਾ ਮਤਲਬ ਸੀਰੀਜ਼ ਹਾਰਨਾ ਹੋਵੇਗਾ। ਅਜਿਹੇ 'ਚ ਭਾਰਤੀ ਟੀਮ ਸਾਵਧਾਨੀ ਨਾਲ ਖੇਡਣਾ ਚਾਹੇਗੀ ਜਦਕਿ ਵੈਸਟਇੰਡੀਜ਼ ਪਹਿਲੇ ਦੋ ਟੀ-20 ਮੈਚਾਂ 'ਚ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਅਹਿਮ ਗੱਲਾਂ ਬਾਰੇ-
ਪਲੇਇੰਗ 11
ਭਾਰਤ : ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ
ਵੈਸਟ ਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਜੌਹਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ (ਕਪਤਾਨ), ਸ਼ਿਮਰੋਨ ਹੇਟਮਾਇਰ, ਰੋਮਾਰਿਓ ਸ਼ੈਫਰਡ, ਰੋਸਟਨ ਚੇਜ਼, ਅਕੀਲ ਹੋਸੀਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀਆਂ ਨਜ਼ਰਾਂ IBSA ਵਰਲਡ ਗੇਮਸ 2023 'ਤੇ, ਬਲਾਈਂਡ ਕ੍ਰਿਕਟ 'ਚ ਡੈਬਿਊ ਨਾਲ ਰਚ ਸਕਦੈ ਇਤਿਹਾਸ
NEXT STORY