ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਆਪਣੇ ਪਰਿਵਾਰਕ ਰਿਸ਼ਤਿਆਂ ਕਾਰਨ ਇਨ੍ਹਾਂ ਦਿਨਾਂ 'ਚ ਸੁਰਖੀਆਂ 'ਚ ਹਨ। ਹਾਲ ਹੀ 'ਚ ਸ਼ਮੀ ਨੇ ਪਤਨੀ ਦੇ ਖਿਲਾਫ ਕਈ ਖੁਲ੍ਹਾਸੇ ਕੀਤੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਸ਼ਮੀ 'ਤੇ ਮੈਚ ਫਿਕਸਿੰਗ ਦਾ ਦੋਸ਼ ਨਹੀਂ ਲਾਇਆ।
ਪੱਤਰਕਾਰਾਂ ਨਾਲ ਗੱਲਬਾਤ 'ਚ ਹਸੀਨ ਨੇ ਕਿਹਾ ਕਿ ਮੈਂ ਕਦੀ ਵੀ ਸ਼ਮੀ 'ਤੇ ਮੈਚ ਫਿਕਸਿੰਗ ਦਾ ਦੋਸ਼ ਨਹੀਂ ਲਾਇਆ। ਮੈਂ ਇਸ ਮਾਮਲੇ ਨੂੰ ਅਦਾਲਤ 'ਚ ਨਹੀਂ ਲਿਜਾਉਣਾ ਚਾਹੁੰਦੀ ਸੀ। ਜਿਸ ਤਰ੍ਹਾਂ ਨਾਲ ਸ਼ਮੀ ਮੈਨੂੰ ਪਿਛਲੇ ਦੋ ਸਾਲਾਂ ਤੋਂ ਟਰੀਟ ਕਰ ਰਹੇ ਸਨ, ਉਨ੍ਹਾਂ ਨੇ ਮੈਨੂੰ ਇਹ ਕਦਮ ਉਠਾਉਣ ਲਈ ਮਜਬੂਰ ਕੀਤਾ। ਮੈਂ ਹਰ ਵਾਰ ਸ਼ਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਤਿਆਰ ਨਹੀਂ ਸੀ।
ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਦੋਸ਼ ਲਾਇਆ ਸੀ ਕਿ ਸ਼ਮੀ ਨੇ ਪਾਕਿਸਤਾਨੀ ਮਹਿਲਾ ਅਲਿਸ਼ਬਾ ਤੋਂ ਇੰਗਲੈਂਡ 'ਚ ਵਸੇ ਕਾਰੋਬਾਰੀ ਮੁਹੰਮਦ ਭਰਾ ਦੇ ਕਹਿਣ 'ਤੇ ਪੈਸੇ ਲਏ ਸਨ। ਬੀ.ਸੀ.ਸੀ.ਆਈ. ਦੀ ਪ੍ਰਸ਼ਾਸਕਾਂ ਦੀ ਕਮੇਟੀ ਦੇ ਪ੍ਰਧਾਨ ਵਿਨੋਦ ਰਾਏ ਨੇ ਬੀ.ਸੀ.ਸੀ.ਆਈ. ਦੇ ਐਂਟੀ ਕਰੱਪਸ਼ਨ ਯੂਨਿਟ ਦੇ ਪ੍ਰਮੁੱਖ ਨੀਰਜ ਕੁਮਾਰ ਨੂੰ ਮਾਮਲੇ ਦੀ ਜਾਂਚ ਦੇ ਲਈ ਕਿਹਾ ਸੀ, ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਦੀ ਐਂਟੀ ਕਰਪੱਸ਼ਨ ਯੂਨਿਟ ਨੇ ਸ਼ਮੀ 'ਤੇ ਆਪਣੀ ਰਿਪੋਰਟ ਬੀ.ਸੀ.ਸੀ.ਆਈ.ਨੂੰ ਸ਼ੁੱਕਰਵਾਰ ਨੂੰ ਸੌਂਪੀ ਸੀ।
INDIAN WELLS: ਰਾਓਨਿਕ ਅਤੇ ਡੇਲ ਪੋਤਰੋ ਪਹੁੰਚੇ ਸੈਮੀਫਾਈਨਲ 'ਚ
NEXT STORY