ਆਬੂਧਾਬੀ- ਇੰਗਲੈਂਡ ਦੇ ਯੁਵਾ ਬੱਲੇਬਾਜ਼ ਵਿਲ ਜੈਕਸ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਬਾਂਗਲਾ ਟਾਈਗਰਸ ਨੇ ਨਾਰਦਨ ਵਾਰੀਅਰਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਬੂ ਧਾਬੀ ਟੀ-10 ਕ੍ਰਿਕਟ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਕਪਤਾਨ ਰੋਵਮੈਨ ਪਾਵੇਲ ਦੀ 63 ਦੌੜਾਂ ਦੀ ਪਾਰੀ ਨਾਲ ਵਾਰੀਅਰਸ ਨੇ ਚਾਰ ਵਿਕਟਾਂ 'ਤੇ 126 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।
ਪਾਵੇਲ ਦੇ ਇਲਾਵਾ ਮੋਈਨ ਅਲੀ ਨੇ 24 ਤੇ ਸਮਿਤ ਪਟੇਲ ਨੇ ਅਜੇਤੂ 21 ਦੌੜਾਂ ਬਣਾਈਆਂ। ਪਾਵੇਲ ਨੇ 27 ਗੇਂਦ ਦੀ ਆਪਣੀ ਪਾਰੀ 'ਚ ਚਾਰ ਚੌਕੇ ਤੇ 6 ਛੱਕੇ ਲਾਏ। ਵਿਲ ਜੈਕਸ ਨੇ ਹਾਲਾਂਕਿ ਪਾਵੇਲ ਦੀ ਪਾਰੀ ਦਾ ਰੰਗ ਫਿੱਕਾ ਕਰ ਦਿੱਤਾ। ਉਨ੍ਹਾਂ ਨੇ 22 ਗੇਂਦਾਂ 'ਤੇ ਅਜੇਤੂ 57 ਦੌੜਾਂ ਬਣਾਈਆਂ ਜਿਸ ਨਾਲ ਟਾਈਗਰਸ ਨੇ 9.1 ਓਵਰ 'ਚ ਪੰਜ ਵਿਕਟਾਂ 'ਤੇ 130 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਜੈਕਸ ਨੇ ਆਪਣੀ ਪਾਰੀ 'ਚ ਅੱਠ ਚੌਕੇ ਤੇ ਤਿੰਨ ਛੱਕੇ ਜਦਕਿ ਹੋਵੇਲ ਨੇ ਚਾਰ ਚੌਕੇ ਤੇ ਇਕ ਛੱਕਾ ਲਾਇਆ।
ਪਤਨੀ ਅਨੁਸ਼ਕਾ ਨਾਲ ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪਿਆਰੀ ਤਸਵੀਰ, ਦੇਖਦੇ ਹੀ ਹੋਈ ਵਾਇਰਲ
NEXT STORY