ਲੰਡਨ— ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿਚ ਪਹਿਲੇ ਰਾਊਂਡ ਵਿਚ ਹੀ ਜ਼ਖ਼ਮੀ ਖਿਡਾਰੀਆਂ ਦਾ ਇਸ ਕਦਰ ਤਾਂਤਾ ਲੱਗ ਗਿਆ ਕਿ ਰੋਜਰ ਫੈਡਰਰ ਤੇ ਨੋਵਾਕ ਜੋਕੋਵਿਚ ਵਰਗੇ ਸਟਾਰ ਖਿਡਾਰੀਆਂ ਦੇ ਮੈਚ ਦੇਖਣ ਪਹੁੰਚੇ ਦਰਸ਼ਕਾਂ ਨੂੰ ਜਲਦ ਹੀ ਮੈਚ ਖਤਮ ਹੋਣ ਕਾਰਨ ਨਿਰਾਸ਼ਾ ਹੱਥ ਲੱਗ ਗਈ ਤੇ ਉਥੇ ਹੀ ਇਸ ਨਾਲ ਖਿਡਾਰੀਆਂ ਦੀ ਫਿਟਨੈੱਸ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਸੈਂਟਰ ਕੋਰਟ 'ਤੇ ਕਰੀਬ 15 ਹਜ਼ਾਰ ਦਰਸ਼ਕ ਸਾਬਕਾ ਨੰਬਰ ਇਕ ਤੇ ਧਾਕੜ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਰਬੀਆ ਦੇ ਜੋਕੋਵਿਚ ਦਾ ਮੈਚ ਦੇਖਣ ਪਹੁੰਚੇ ਸਨ ਪਰ ਉਨ੍ਹਾਂ ਦੇ ਵਿਰੋਧੀ ਖਿਡਾਰੀਆਂ ਮਾਰਟਿਨ ਕਿਲਜਾਨ ਤੇ ਐਲਕਸਾਂਦ੍ਰੇ ਡੋਗਲੋਪੋਲੋਵ ਨੇ ਮੈਚ ਦੇ 70 ਮਿੰਟ ਦੇ ਅੰਦਰ ਹੀ ਪਹਿਲੇ ਰਾਊਂਡ ਦੇ ਮੈਚ ਤੋਂ ਹਟਣ ਦਾ ਫੈਸਲਾ ਕਰ ਲਿਆ।
ਦੋਵੇਂ ਜ਼ਖ਼ਮੀ ਖਿਡਾਰੀ ਪਹਿਲਾਂ ਹੀ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ ਮੈਚ ਵਿਚ ਉਤਰੇ ਸਨ, ਜਿਸ ਦੇ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ ਕਿਉਂਕਿ ਮਾਹਿਰਾਂ ਦੀ ਮੰਨੀਏ ਤਾਂ ਇਸ ਨਾਲ ਨਾ ਸਿਰਫ ਫਿੱਟ ਖਿਡਾਰੀਆਂ ਨੂੰ ਮੁੱਖ ਡਰਾਅ ਵਿਚ ਜਗ੍ਹਾ ਨਹੀਂ ਮਿਲ ਸਕੀ, ਸਗੋਂ ਪ੍ਰਸ਼ੰਸਕਾਂ ਨੂੰ ਵੀ ਵੱਡੇ ਖਿਡਾਰੀਆਂ ਦੇ ਮੈਚ ਦੇਖਣ ਤੋਂ ਵਾਂਝੇ ਰਹਿਣਾ ਪਿਆ।
ਟੈਨਿਸ ਧਾਕੜ ਤੇ ਬੀ. ਬੀ. ਸੀ. 'ਤੇ ਕੁਮੈਂਟਰੀ ਕਰ ਰਹੇ ਜਾਨ ਮੈਕੇਨਰੋ ਨੇ ਇਸ ਗੱਲ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੂਰਨਾਮੈਂਟ ਵਿਚ ਅਜਿਹੇ ਖਿਡਾਰੀਆਂ ਲਈ ਨਿਯਮ ਹੋਣੇ ਚਾਹੀਦੇ ਹਨ, ਜਿਹੜੇ 100 ਫੀਸਦੀ ਆਪਣਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਇਹ ਕਿਸੇ ਲਈ ਚੰਗਾ ਨਹੀਂ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੰਬਲਡਨ ਦੇ ਪਹਿਲੇ ਦਿਨ ਆਸਟ੍ਰੇਲੀਆ ਦੇ ਨਿਕ ਕ੍ਰਿਗੀਓਸ ਨੇ ਕੂਲ੍ਹੇ ਦੀ ਸੱਟ ਦੇ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਆਪਣਾ ਨਾਂ ਵਾਪਸ ਲੈ ਲਿਆ ਸੀ। ਇਸ ਤੋਂ ਬਾਅਦ ਡੇਨਿਸ ਇਸਤੋਮਿਨ ਤੇ ਵਿਕਟਰ ਟ੍ਰੋਏਕੀ ਤੇ ਫਿਰ ਕਿਲਜਾਨ ਤੇ ਡੋਗਲੋਪੋਲੋਵ, ਜਾਂਕੇ ਟਿਪਸਾਰੇਵਿਚ ਤੇ ਕਵੀਂਜ਼ ਕਲੱਬ ਦੇ ਚੈਂਪੀਅਨ ਫੇਲਿਸਿਆਨੋ ਲੋਪੇਜ ਨੇ ਵੀ ਆਪਣੇ-ਆਪਣੇ ਪਹਿਲੇ ਦੌਰ ਦੇ ਮੁਕਾਬਲੇ ਛੱਡ ਦਿੱਤੇ।
ਜੈਸੁਰੀਆ ਦੀ ਅਗੁਵਾਈ ਵਾਲੀ ਸ਼੍ਰੀਲੰਕਾ ਚੋਣ ਕਮੇਟੀ ਨੂੰ ਮਿਲਿਆ 6 ਮਹੀਨੇ ਦਾ ਵਿਸਤਾਰ
NEXT STORY