ਸੈਨ ਸੇਬਾਸਟੀਅਨ (ਸਪੇਨ), (ਭਾਸ਼ਾ) ਕਾਇਲੀਅਨ ਐਮਬਾਪੇ ਦੇ ਦੋ ਗੋਲਾਂ ਦੀ ਮਦਦ ਨਾਲ ਪੈਰਿਸ ਸੇਂਟ-ਜਰਮੇਨ (ਪੀ. ਐਸ. ਜੀ.) ਰੀਅਲ ਸੋਸੀਏਦਾਦ ਖਿਲਾਫ 2-1 ਨਾਲ ਜਿੱਤ ਦਰਜ ਕਰਕੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਗਈਹੈ। ਪੀਐਸਜੀ ਦੀ ਜਿੱਤ ਵਿੱਚ ਐਮਬਾਪੇ ਨੇ ਦੋਵੇਂ ਗੋਲ ਕੀਤੇ, ਜਿਸ ਕਾਰਨ ਉਨ੍ਹਾਂ ਦੀ ਟੀਮ 4-1 ਦੇ ਕੁੱਲ ਫਰਕ ਨਾਲ ਜਿੱਤਣ ਵਿੱਚ ਸਫਲ ਰਹੀ। ਪੀਐਸਜੀ ਨੇ ਪਹਿਲੇ ਦੌਰ ਦਾ ਮੈਚ 2-0 ਨਾਲ ਜਿੱਤਿਆ ਅਤੇ ਉਸ ਵਿੱਚ ਵੀ ਐਮਬਾਪੇ ਨੇ ਇੱਕ ਗੋਲ ਕੀਤਾ। ਐਮਬਾਪੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੀਐਸਜੀ ਨਾਲ ਇਹ ਉਸਦਾ ਆਖ਼ਰੀ ਸੀਜ਼ਨ ਹੋਵੇਗਾ।
ਇਹ ਵੀ ਪੜ੍ਹੋ : ਇੰਡੀਅਨ ਵੇਲਜ਼ ਦੇ ਆਖ਼ਰੀ ਕੁਆਲੀਫਾਇੰਗ ਰਾਊਂਡ 'ਚ ਸੁਮਿਤ ਨਾਗਲ ਹਾਰਿਆ
ਪੀਐਸਜੀ ਨੇ ਅਜੇ ਤੱਕ ਚੈਂਪੀਅਨਜ਼ ਲੀਗ ਦਾ ਖਿਤਾਬ ਨਹੀਂ ਜਿੱਤਿਆ ਹੈ। ਉਹ 2020 ਵਿੱਚ ਉਪ ਜੇਤੂ ਰਿਹਾ ਜਦੋਂ ਕਿ 2021 ਵਿੱਚ ਉਸਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਇਸ ਦੌਰਾਨ ਮਿਊਨਿਖ ਵਿੱਚ ਖੇਡੇ ਗਏ ਮੈਚ ਵਿੱਚ ਬਾਇਰਨ ਮਿਊਨਿਖ ਨੇ ਹੈਰੀ ਕੇਨ ਦੇ ਦੋ ਗੋਲਾਂ ਦੀ ਮਦਦ ਨਾਲ ਲਾਜ਼ੀਓ ਨੂੰ 3-0 ਨਾਲ ਹਰਾ ਕੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਕੇਨ ਨੇ ਇਸ ਸੀਜ਼ਨ ਵਿੱਚ ਬਾਇਰਨ ਮਿਊਨਿਖ ਲਈ 33 ਗੋਲ ਕੀਤੇ ਹਨ। ਰੋਮ ਵਿੱਚ ਖੇਡੇ ਗਏ ਪਹਿਲੇ ਦੌਰ ਦੇ ਮੈਚ ਵਿੱਚ ਬਾਇਰਨ ਮਿਊਨਿਖ ਨੂੰ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਉਸ ਨੇ ਕੁੱਲ 3-1 ਦੇ ਫਰਕ ਨਾਲ ਜਿੱਤ ਦਰਜ ਕਰਕੇ ਆਖ਼ਰੀ ਅੱਠ ਵਿੱਚ ਥਾਂ ਬਣਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਇੰਡੀਅਨ ਵੇਲਜ਼ ਦੇ ਆਖ਼ਰੀ ਕੁਆਲੀਫਾਇੰਗ ਰਾਊਂਡ 'ਚ ਸੁਮਿਤ ਨਾਗਲ ਹਾਰਿਆ
NEXT STORY